ਐਕਟਿਵਾ ਨੂੰ ਕਾਰ ਨੇ ਪਿਛਿਓਂ ਟੱਕਰ ਮਾਰੀ, 2 ਔਰਤਾਂ ਜ਼ਖਮੀ
ਐਕਟਿਵਾ ਨੂੰ ਕਾਰ ਨੇ ਪਿਛਿਉਂ ਟੱਕਰ ਮਾਰੀ, ਦੋ ਔਰਤਾਂ ਜ਼ਖਮੀ
Publish Date: Sun, 22 Feb 2026 07:05 PM (IST)
Updated Date: Mon, 23 Feb 2026 04:13 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਬਲਾਚੌਰ ਰੋਪੜ ਨੈਸ਼ਨਲ ਹਾਈਵੇ ’ਤੇ ਲੈਮਰਿਨ ਟੈਕ ਯੂਨੀਵਰਸਿਟੀ ਰੈਲਮਾਜਰਾ ਦੇ ਸਾਹਮਣੇ ਇਕ ਕਾਰ ਨੇ ਐਕਟਿਵਾ ਦੀ ਟੱਕਰ ਵਿਚ 2 ਔਰਤਾਂ ਜ਼ਖਮੀ ਹੋ ਗਈਆਂ ਹਨ। ਜਦਕਿ ਕਾਰ ਚਾਲਕ ਮੌਕੇ ਤੋਂ ਕਾਰ ਸਮੇਤ ਫਰਾਰ ਹੋ ਗਿਆ ਹੈ। ਹਾਦਸੇ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪੁੱਜੇ ਐੱਸਐੱਸਐਫ ਦੀ ਟੀਮ ਦੇ ਇੰਚਾਰਜ ਏਐੱਸਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਐਕਟਿਵਾ ਨੰਬਰ ਪੀਬੀ 32ਯੂ 9294 ਤੇ ਸਵਾਰ ਹੋ ਕੇ ਕਮਲਜੀਤ ਕੌਰ ਪਤਨੀ ਬਲਵਿੰਦਰ ਸਿੰਘ ਅਤੇ ਅਮਰਜੀਤ ਕੌਰ ਪਤਨੀ ਜਸਪਾਲ ਸਿੰਘ ਵਾਸੀ ਪਨਿਆਲੀ ਕਲਾਂ ਆਪਣੇ ਪਿੰਡ ਤੋਂ ਰੋਪੜ ਸਾਈਡ ਜਾ ਰਹੀਆਂ ਸਨ। ਉਹ ਜਦ ਰੈਲਮਾਜਰਾ ਨੇੜੇ ਪੁੱਜੀਆਂ ਤਾਂ ਇਕ ਕਾਰ ਵਿਰਟਸ ਨੰਬਰ ਪੀਬੀ 32 ਏਡੀ 9900 ਨੇ ਪਿਛਿਓਂ ਟੱਕਰ ਮਾਰੀ। ਕਾਰ ਚਾਲਕ ਮੌਕੇ ਤੋਂ ਕਾਰ ਲੈ ਕੇ ਫਰਾਰ ਹੋ ਗਿਆ। ਐੱਸਐੱਸਐਫ ਟੀਮ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਹੋਈਆਂ ਦੋਨੋਂ ਔਰਤਾਂ ਨੂੰ ਰੋਪੜ ਦੇ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ। ਜਦਕਿ ਐਕਟਿਵਾ ਸਕੂਟਰੀ ਪਰਿਵਾਰਿਕ ਮੈਂਬਰਾਂ ਨੂੰ ਸੰਭਾਲ ਦਿੱਤੀ ਅਤੇ ਇਸ ਹਾਦਸੇ ਦੀ ਸੂਚਨਾ ਸਬੰਧਤ ਪੁਲਿਸ ਚੌਂਕੀ ਆਸਰੋਂ ਨੂੰ ਦੇ ਦਿੱਤੀ ਹੈ।