ਅਚਲ ਮੁਨੀ ਤੇ ਭਰਤ ਮੁਨੀ ਬੰਗਾ ਪਹੁੰਚੇ
ਅਚਲ ਮੁਨੀ ਤੇ ਭਰਤ ਮੁਨੀ ਬੰਗਾ ਪਹੁੰਚੇ
Publish Date: Thu, 12 Mar 2026 04:35 PM (IST)
Updated Date: Fri, 13 Mar 2026 04:01 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਅਚਲ ਮੁਨੀ ਤੇ ਭਰਤ ਮੁਨੀ ਠਾਣੇ ਤੋਂ ਪੈਦਲ ਯਾਤਰਾ ਕਰਦੇ ਹੋਏ ਜੈਨ ਸਥਾਨਕ ਬੰਗਾ ਪਹੁੰਚੇ, ਜਿੱਥੇ ਐੱਸਐੱਸ ਜੈਨ ਸਭਾ ਦੇ ਪ੍ਰਧਾਨ ਸੰਜੀਵ ਜੈਨ, ਸਕੱਤਰ ਰੋਹਿਤ ਜੈਨ, ਸਹਿ-ਸਕੱਤਰ ਰਾਹੁਲ ਜੈਨ, ਯੁਵਾ ਬੋਰਡ ਦੇ ਪ੍ਰਧਾਨ ਇਸ਼ਾਂਤ ਜੈਨ, ਹਿਤੇਸ਼ ਜੈਨ, ਰਾਕੇਸ਼ ਜੈਨ, ਸੰਜੀਵ ਜੈਨ ਐਡਵੋਕੇਟ ਅਰਵਿੰਦ ਜੈਨ, ਰਾਜੀਵ ਜੈਨ ਅਤੇ ਹੋਰਨਾਂ ਗੁਰੂ ਭਗਤਾਂ ਨੇ ਭਰਵਾਂ ਸਵਾਗਤ ਕੀਤਾ। ਅਚਲ ਮੁਨੀ ਨੇ ਕਿਹਾ ਕਿ ਕਿਸੇ ਨੂੰ ਤੀਰਥ ਯਾਤਰਾ ਤੇ ਨਹੀਂ ਜਾਣਾ ਚਾਹੀਦਾ, ਸਗੋਂ ਤੀਰਥ ਬਣਨਾ ਚਾਹੀਦਾ ਹੈ। ਭਰਤ ਮੁਨੀ ਨੇ ਜੀਵਨ ਵਿਚ ਸਤਿਸੰਗ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਹਮੇਸ਼ਾ ਚੰਗੇ ਲੋਕਾਂ ਨਾਲ ਸੰਗਤ ਕਰਨੀ ਚਾਹੀਦੀ ਹੈ ਅਤੇ ਇਹੀ ਜੀਵਨ ਦੀ ਭਲਾਈ ਦੀ ਕੁੰਜੀ ਹੈ। ਐੱਸਐੱਸ ਜੈਨ ਸਭਾ ਦੇ ਪ੍ਰਧਾਨ ਸੰਜੀਵ ਜੈਨ ਅਤੇ ਜਨਰਲ ਸਕੱਤਰ ਰੋਹਿਤ ਜੈਨ ਨੇ ਐਲਾਨ ਕੀਤਾ ਕਿ ਸਤਿਸੰਗ ਰੋਜ਼ਾਨਾ ਸਵੇਰੇ 8:15 ਵਜੇ ਤੋਂ 9:15 ਵਜੇ ਤੱਕ ਹੋਵੇਗਾ।