ਪਸ਼ੂ ਨੂੰ ਬਚਾਉਂਦਿਆ ਵਾਪਰਿਆ ਹਾਦਸਾ, 2 ਗੱਡੀਆਂ ਨੁਕਸਾਨੀਆਂ
ਅਵਾਰਾ ਪਸ਼ੂ ਨੂੰ ਬਚਾਉਂਦਿਆ ਵਾਪਰਿਆ ਹਾਦਸਾ, ਦੋ ਗੱਡੀਆਂ ਨੁਕਸਾਨੀਆਂ
Publish Date: Sun, 15 Feb 2026 06:33 PM (IST)
Updated Date: Mon, 16 Feb 2026 04:09 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ-ਬਲਾਚੌਰ ਰੋਪੜ ਨੈਸ਼ਨਲ ਹਾਈਵੇ ’ਤੇ ਪਿੰਡ ਟੌਂਸਾ ਦੇ ਬੱਸ ਅੱਡੇ ਨੇੜੇ ਇੱਕ ਗੱਡੀ ਨੰਬਰ ਪੀਬੀ 07 ਸੀਜੀ 3535 ਬਲਾਚੌਰ ਤੋਂ ਰੋਪੜ ਸਾਈਡ ਜਾ ਰਹੀ ਸੀ। ਉਸ ਦੇ ਅੱਗੇ ਅਚਾਨਕ ਇੱਕ ਅਵਾਰਾ ਪਸ਼ੁ ਆ ਗਿਆ। ਉਸ ਨੂੰ ਬਚਾਉਣ ਲਈ ਡਰਾਈਵਰ ਨੇ ਬਰੇਕ ਲਾਈ। ਉਸ ਦੇ ਪਿੱਛੇ ਇੱਕ ਤੇਜ਼ ਰਫਤਾਰ ਸਕਾਰਪੀਓ ਗੱਡੀ ਨੰਬਰ ਪੀਬੀ 32 ਐਫ 6780 ਜਿਸ ਨੂੰ ਹਰਦੀਪ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਉਸਮਾਨਪੁਰ ਚਲਾ ਰਿਹਾ ਸੀ। ਉਸ ਤੋਂ ਗੱਡੀ ਬੇਕਾਬੂ ਹੋ ਕੇ ਗੱਡੀ ਚ ਟਕਰਾਉਣ ਨਾਲ ਗੱਡੀ ਦਾ ਨੁਕਸਾਨ ਹੋ ਗਿਆ। ਐੱਸਐੱਸਐਫ ਦੀ ਟੀਮ ਨੇ ਮੌਕੇ ਤੇ ਜਾ ਕੇ ਐਕਸੀਡੈਂਟ ਦੀ ਸੂਚਨਾ ਪੁਲਿਸ ਚੌਂਕੀ ਆਸਰੋਂ ਦੇ ਇੰਚਾਰਜ ਏਐਸਆਈ ਸਿਕੰਦਰਪਾਲ ਨੂੰ ਦੇ ਦਿੱਤੀ ਅਤੇ ਰਿਕਵਰੀ ਵੈਨ ਮੰਗਵਾ ਕੇ ਗੱਡੀਆਂ ਰੋਡ ਤੋਂ ਪਾਸੇ ਕਰਵਾ ਕੇ ਆਵਾਜਾਈ ਨਿਰਵਿਘਨ ਚਾਲੂ ਕਰਵਾਇਆ ਗਿਆ।