ਸੁਧਾਮਾਜਰਾ ਨੇੜੇ ਵਾਪਰਿਆ ਹਾਦਸਾ, ਔਰਤ ਗੰਭੀਰ ਜ਼ਖ਼ਮੀ
ਸੁਧਾਮਾਜਰਾ ਨੇੜੇ ਵਾਪਰਿਆ ਹਾਦਸਾ, ਔਰਤ ਗੰਭੀਰ ਜ਼ਖਮੀ
Publish Date: Fri, 13 Mar 2026 07:06 PM (IST)
Updated Date: Sat, 14 Mar 2026 04:10 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਪਿੰਡ ਲੋਹਟਾਂ ਨੇੜੇ ਸੁੱਧਾ ਮਾਜਰਾ ਇੱਕ ਐਕਸੀਡੈਂਟ ਹੋ ਗਿਆ ਹੈ ਮੌਕੇ ’ਤੇ ਜਾ ਕੇ ਆਲਟੋ ਕਾਰ ਨੂੰ ਪੀਬੀ 65 ਟੀ 5273 ਜਿਸਨੂੰ ਕਿ ਅਵਤਾਰ ਸਿੰਘ ਵਾਸੀ ਮੋਹਾਲੀ ਚਲਾ ਰਿਹਾ ਸੀ। ਜੋ ਕਿ ਆਪਣੀ ਪਤਨੀ ਵਰਿੰਦਰ ਕੌਰ ਨਾਲ ਬਲਾਚੌਰ ਤੋਂ ਰੋਪੜ ਸਾਈਡ ਜਾ ਰਿਹਾ ਸੀ। ਜਿਸਦਾ ਕਿ ਲੋਹਟਾਂ ਨੇੜੇ ਸੁੱਧਾ ਮਾਜਰਾ ਨਜਦੀਕ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਪਲਟ ਕੇ ਡਿਵਾਈਡਰ ਉੱਤੇ ਚੜ੍ਹ ਗਈ। ਜਿਸ ਵਿਚ ਵਰਿੰਦਰ ਕੌਰ ਦੇ ਸਿਰ ਤੇ ਸੱਟ ਲੱਗੀ। ਜਿਸ ਨੂੰ ਐਨਐਚਏਆਈ ਦੀ ਐਂਬੂਲੈਸ ਦੀ ਮਦਦ ਨਾਲ ਧਵਨ ਹਸਪਤਾਲ ਨਵਾਂਸ਼ਹਿਰ ਪਹੁੰਚਾਇਆ। ਇਸ ਮੌਕੇ ਰਿਕਵਰੀ ਦੀ ਮਦਦ ਨਾਲ ਗੱਡੀ ਨੂੰ ਰੋਡ ਤੋਂ ਸਾਈਡ ਕਰਵਾਇਆ ਅਤੇ ਪੁਲਿਸ ਥਾਣਾ ਸਦਰ ਬਲਾਚੌਰ ਨੂੰ ਸੂਚਿਤ ਕੀਤਾ।