ਵਿਧਾਇਕਾ ਸੰਤੋਸ਼ ਕਟਾਰੀਆ ਦੇ ਘਰ ਅੱਗੇ ਦਿੱਤਾ ਰੋਸ ਧਰਨਾ
ਆਪ ਸਰਕਾਰ ਮਹਿਲਾਵਾਂ ਦਾ ਪਿਛਲਾ 48 ਹਜ਼ਾਰ ਬਕਾਇਆ ਦੇਵੇ-ਅਜੇ ਮੰਗੂਪੁਰ
Publish Date: Sun, 15 Mar 2026 07:24 PM (IST)
Updated Date: Mon, 16 Mar 2026 04:16 AM (IST)

‘ਆਪ’ ਸਰਕਾਰ ਔਰਤਾਂ ਦਾ ਪਿਛਲਾ 48 ਹਜ਼ਾਰ ਬਕਾਇਆ ਦੇਵੇ : ਅਜੇ ਮੰਗੂਪੁਰ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਆਪ ਸਰਕਾਰ ਨੇ ਹਮੇਸ਼ਾ ਪੰਜਾਬੀਆਂ ਨੂੰ ਲਾਅਰਿਆਂ ਚ ਰੱਖਿਆ ਇਨ੍ਹਾ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਕੀਤਾ। ਕਾਂਗਰਸ ਪਾਰਟੀ ਵੱਲੋਂ ਹਲਕਾ ਬਲਾਚੌਰ ਦੀ ਆਪ ਵਿਧਾਇਕਾ ਸੰਤੋਸ਼ ਕਟਾਰੀਆ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਜਿਸ ਦਾ ਮੁੱਖ ਉਦੇਸ਼ ਔਰਤਾਂ ਨਾਲ ਕੀਤਾ ‘ਆਪ’ ਸਰਕਾਰ ਵੱਲੋਂ ਝੂਠੇ ਲਾਰੇ ਨੂੰ ਲੋਕਾਂ ਤੱਕ ਪਜਾਉਣਾ ਸੀ। ਵੱਡੀ ਗਿਣਤੀ ’ਚ ਔਰਤਾਂ ਨੇ ਰੋਸ ਜਤਾਉਂਦਿਆ ਆਪਣਾ ਹੱਕ ਪਿਛਲਾ ਬਕਾਇਆ 48000 ਦਾ ਚੇਤਾ ਵਿਧਾਇਕਾ ਨੂੰ ਧਰਨੇ ਦੇ ਰੂਪ ’ਚ ਕਰਾਇਆ ਪਰ ਧਰਨਾ ਸ਼ੁਰੂ ਹੋਣ ਦੇ ਕੁੱਝ ਸਮੇਂ ਬਾਅਦ ਹੀ ਵਿਧਾਇਕਾ ਸੰਤੋਸ਼ ਕਟਾਰੀਆ ਆਪਣੀ ਸਰਕਾਰੀ ਗੱਡੀ ’ਚ ਬੈਠ ਰਵਾਨਾ ਹੋ ਗਏ। ਆਪਣੇ ਘਰ ਦੇ ਬਾਹਰ ਮੀਂਹ ’ਚ ਬੈਠੀਆਂ ਔਰਤਾਂ ਨੂੰ ਮਿਲਣ ਨਾਲੋਂ ਜ਼ਿਆਦਾ ਸ਼ਾਇਦ ਉਨ੍ਹਾਂ ਨੂੰ ਕੋਈ ਹੋਰ ਜ਼ਰੂਰੀ ਕੰਮ ਸੀ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਸਾਥੀਆਂ ਸਮੇਤ ‘ਆਪ’ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਪਿਛਲੇ 4 ਸਾਲਾਂ ਦਾ ਬਕਾਇਆ 48000 ਦਿੱਤਾ ਜਾਵੇ, ਉਨ੍ਹਾਂ ‘ਆਪ’ ਸਰਕਾਰ ਨੂੰ ਲਾਰਿਆਂ ਵਾਲੀ ਸਰਕਾਰ ਦਾ ਅਹੁਦਾ ਦਿੱਤਾ। ਉਨ੍ਹਾਂ ਕਿਹਾ ਕਿ ਧਰਨੇ ਤੇ ਬੈਠੀਆਂ ਔਰਤਾਂ ਇਨ੍ਹਾਂ ਦੀ ਸਰਕਾਰ ਨੂੰ ਆਉਣ ਵਾਲੀਆਂ ਵੋਟਾਂ ਦੌਰਾਨ ਕਰਾਰਾ ਜਵਾਬ ਦੇਣਗੀਆਂ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਧਰਪਮਾਲ ਮੀਤ ਪ੍ਰਧਾਨ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ, ਸੁਰਿੰਦਰ ਸਿੰਘ ਸ਼ਿੰਦਾ ਬੁਲਾਰਾ, ਕੁਲਦੀਪ ਚੌਧਰੀ ਪ੍ਰਧਾਨ ਕਿਸਾਨ ਵਿੰਗ, ਜਿੰਦਰ ਕੁਮਾਰ ਪ੍ਰਧਾਨ ਐੱਸਸੀ ਵਿੰਗ, ਨਾਨਕ ਬਾਂਠ ਜੰਡੀ ਬਲਾਕ ਸੰਮਤੀ ਮੈਂਬਰ, ਲਾਲ ਬਹਾਦੁਰ ਗਾਂਧੀ ਸਾਬਕਾ ਕੌਂਸਲਰ, ਪਰਮਜੀਤ ਕੌਰ ਪ੍ਰਧਾਨ ਸ਼ਹਿਰੀ, ਰਾਣੀ ਵਿਜੈ ਜਨਰਲ ਸਕੱਤਰ, ਮੋਹਿੰਦਰ ਪਾਲ ਸੀਨੀਅਰ ਆਗੂ, ਬਹਾਦੁਰ ਸਿੰਘ ਬਲਾਕ ਸੰਮਤੀ, ਨਰੇਸ਼ ਚੇਚੀ ਕੌਂਸਲਰ, ਰਿੱਕੀ ਬਜਾਜ ਸਾਬਕਾ ਕੌਂਸਲਰ, ਪਾਨੀ ਕੁਮਾਰ ਕੌਂਸਲਰ, ਦਿਨੇਸ਼ ਬੈਂਸ, ਹਰਮੇਸ਼ ਕੁਮਾਰ ਬਿੱਲਾ, ਗੁਰਿੰਦਰ ਪਾਲ, ਪਰਮਿੰਦਰ ਮੇਨਕਾ, ਕੁਲਦੀਪ ਸਿੰਘ ਬਿੱਟੂ ਮੰਢਿਆਣੀ, ਕੁਲਵਿੰਦਰ ਮੰਡ ਸੋਸ਼ਲ ਮੀਡੀਆ ਇੰਚਾਰਜ, ਸੋਹਨ ਸਿੰਘ ਖੰਡੂਪੁਰ, ਜਸਵਿੰਦਰ ਸਿੰਘ ਮੀਤ ਪ੍ਰਧਾਨ ਬਲਾਕ ਕਮੇਟੀ ਬਲਾਚੌਰ, ਸਤਵਿੰਦਰ ਰੱਕੜ ਪ੍ਰਧਾਨ ਸੇਵਾ ਦੱਲ, ਗੁਰਿੰਦਰ ਗਿੰਦੀ ਯੂਥ, ਦਰਸ਼ਨ ਸਿੰਘ ਸਰਪੰਚ ਕਰਾਵਰ, ਡਾ. ਰਣਜੀਤ ਸਿੰਘ ਮਜਾਰੀ, ਪ੍ਰਿੰਸ ਕੁਮਾਰ ਯੂਥ, ਸੋਨੂੰ ਕੁਮਾਰ ਪ੍ਰੇਮ ਨਗਰ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।