ਆਪ ਸਰਕਾਰ ਦਾ ਕੀਤਾ ਜਾਵੇ ਸਫਾਇਆ-ਪੈਨਸ਼ਨਰਜ ਐਸੋਸ਼ੀਏਸ਼ਨ
ਆਪ ਸਰਕਾਰ ਦਾ ਕੀਤਾ ਜਾਵੇ ਸਫਾਇਆ-ਪੈਨਸ਼ਨਰਜ ਐਸੋਸ਼ੀਏਸ਼ਨ
Publish Date: Wed, 14 Jan 2026 02:55 PM (IST)
Updated Date: Wed, 14 Jan 2026 02:57 PM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਬਲਾਚੌਰ ਦੀ ਮਾਸਿਕ ਮੀਟਿੰਗ ਸੋਮ ਲਾਲ ਜ਼ਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਪਿੰਡ ਮਹਿੰਦੀਪੁਰ ਵਿਖੇ ਹੋਈ। ਸੋਮ ਲਾਲ ਜ਼ਿਲਾ ਪ੍ਰਧਾਨ, ਸੋਹਣ ਲਾਲ ਤਹਿਸੀਲ ਪ੍ਰਧਾਨ, ਪ੍ਰਿੰਸੀਪਲ ਹਰਬਖਸ਼ ਸਿੰਘ, ਸੋਮ ਨਾਥ ਤੱਕਲਾ, ਡਿਪਟੀ ਡੀਈਓ ਤਰਨਜੀਤ ਸਿੰਘ, ਮੁੱਖ ਅਧਿਆਪਕ ਭਾਗ ਰਾਮ ਬੰਗੜ ਅਤੇ ਗਿਆਨ ਸਿੰਘ ਰੱਕੜ ਨੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਕਿ ਇਸਨੇ ਆਪਣੇ ਸਮੁੱਚੇ ਕਾਰਜਕਾਲ ਦੌਰਾਨ ਪੈਨਸ਼ਨਰਜ਼ ਦੀ ਇੱਕ ਵੀ ਮੰਗ ਨਹੀਂ ਮੰਨੀ। ਮੁੱਖ ਮੰਤਰੀ ਨੇ ਵਾਰ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗਾਂ ਰੱਦ ਕੀਤੀਆਂ। ਪੈਨਸ਼ਨ ਦੁਹਰਾਈ ਸਮੇਂ ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਨਾ ਦੇ ਕੇ ਵਿਤਕਰਾ ਕੀਤਾ। ਦੁਹਰਾਈ ਸਮੇਂ 119 ਪ੍ਰਤੀਸ਼ਤ ਡੀਏ ਨੂੰ ਆਧਾਰ ਨਾ ਬਣਾ ਕੇ 113 ਪ੍ਰਤੀਸ਼ਤ ਦੇ ਕੇ ਧੋਖਾ ਕੀਤਾ। ਆਜ਼ਾਦੀ ਤੋਂ ਾਅਦ ਇਹ ਪਹਿਲੀ ਸਰਕਾਰ ਹੈ। ਜਿਸਨੇ ਸਾਲ ਵਿਚ ਡੀਏ ਦੀ ਕੋਈ ਕੀਸਤ ਨਹੀਂ ਦਿੱਤੀ। ਕੇਂਦਰ ਅਤੇ ਪੰਜਾਬ ਤੋਂ ਘੱਟ ਖੁਸ਼ਹਾਲ ਸੂਬਿਆਂ ਤੋ ਪੰਜਾਬ ਦੇ ਮੁਲਾਜਮਾ ਅਤੇ ਪੈਨਸ਼ਨਰਜ 16 ਪ੍ਰਤੀਸ਼ਤ ਘੱਟ ਡੀਏ ਲੈ ਰਹੇ ਹਨ। ਡੀਏ ਦੀਆਂ ਕਿਸ਼ਤਾਂ ਦਾ ਪਿਛਲਾ ਬਕਾਇਆ ਸਰਕਾਰ ਦੱਬੀ ਬੈਠੀ ਹੈ। ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਆਉਣ ਵਾਲੀਆਂ ਚੋਣਾਂ ਸਮੇਂ ਘਰ ਘਰ ਜਾ ਕੇ ਲੋਕਾਂ ਨੂੰ ਸੁਚੇਤ ਕੀਤਾ ਜਾਵੇਗਾ। ਤਾਂ ਜੋ ਉਲਟ ਬਦਲਾਅ ਵਾਲੀ ਸਰਕਾਰ ਤੇ ਝਾੜੂ ਫੇਰਿਆ ਜਾਵੇ। ਮੀਟਿੰਗ ਨੂੰ ਦਰਸ਼ਨ ਦੇਵ, ਮਨੋਹਰ ਲਾਲ, ਕੁਲਦੀਪ ਸਿੰਘ, ਪ੍ਰਿੰਸੀਪਲ ਸੁਭਾਸ਼ ਚੰਦਰ, ਸਵਰਨ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਸੀਨੀਅਰ ਪੈਨਸ਼ਨਰਾ ਪ੍ਰਿੰਸੀਪਲ ਹਰਬਖਸ ਸਿੰਘ ਥੋਪੀਆ ਅਤੇ ਹੈਡ ਟੀਚਰ ਜ਼ਸਵੰਤ ਰਾਏ ਆਦੋਆਣਾ ਦਾ ਸਨਮਾਨ ਕੀਤਾ ਗਿਆ।