ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੇ ਆਮ ਆਦਮੀ ਕਲੀਨਿਕ
ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਆਮ ਆਦਮੀ ਕਲੀਨਿਕ
Publish Date: Sat, 07 Feb 2026 04:07 PM (IST)
Updated Date: Sat, 07 Feb 2026 04:08 PM (IST)

ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ ਆਜ਼ਾਦੀ ਵਾਲੇ ਦਿਨ 15 ਅਗਸਤ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਾਹੋਂ ਦਿੱਲੀ ਗੇਟ ਲਾਗੇ ਖੋਲ੍ਹੇ ਗਏ ਮੁੱਹਲਾ ਕਲੀਨਿਕ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਆਮ ਆਦਮੀ ਕਲੀਨਿਕ ਜਿਸਦਾ ਬਾਹਰਲਾ ਬੋਰਡ ਬਦਲ ਕੇ ਆਯੂਸ਼ਮਾਨ ਅਰੋਗਿਆ ਕੇਂਦਰ ਲਿਖਵਾ ਦਿੱਤਾ ਗਿਆ ਹੈ। ਇਸ ਵਿਚ ਦਵਾਈ ਲੈਣ ਆਏ ਮਰੀਜ਼ਾਂ ਨਾਲ ਗੱਲਬਾਤ ਕਰਨ ਤੇ ਰਾਹੋਂ ਵਾਸੀ ਸੰਤੋਖ ਸਿੰਘ ਜੋਸ਼ ਨੇ ਦੱਸਿਆ ਕਿ ਉਹ ਇਸ ਆਮ ਆਦਮੀ ਕਲੀਨਿਕ ਤੋਂ ਲਗਾਤਾਰ ਤੋਂ ਦੋ ਤਿੰਨ ਸਾਲ ਤੋਂ ਦਵਾਈ ਲੈ ਰਹੇ ਹਨ ਅਤੇ ਦਵਾਈ ਬਹੁਤ ਵਧੀਆ ਮਿਲ ਰਹੀ ਹੈ ਅਤੇ ਸਾਰੇ ਟੈਸਟ ਵੀ ਮੁਫਤ ਕੀਤੇ ਜਾਂਦੇ ਹਨ। ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਜਿਨਾਂ ਨੇ ਰਾਹੋਂ ਦਿੱਲੀ ਗੇਟ ਲਾਗੇ ਮੱਹਲਾ ਕਲੀਨਿਕ ਖੋਲ ਕੇ ਨੇੜੇ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੱਤੀ ਦਵਾਈ ਲੈਣ ਆਈ ਮਨਜੀਤ ਕੌਰ ਵਾਸੀ ਰਾਹੋਂ ਵੱਲੋਂ ਦੱਸਿਆ ਗਿਆ ਕਿ ਉਹ ਪਹਿਲਾਂ ਵੀ ਕਈ ਵਾਰ ਇਸ ਮਹੱਲਾ ਕਲੀਨਕ ਤੋਂ ਦਵਾਈ ਲੈ ਚੁੱਕੇ ਹਨ। ਦਵਾਈ ਬਹੁਤ ਵਧੀਆ ਮਿਲ ਰਹੀ ਹੈ ਅਤੇ ਟੈਸਟ ਵੀ ਸਾਰੇ ਮੁਫਤ ਕੀਤੇ ਜਾਂਦੇ ਹਨ। ਇਸ ਤਰ੍ਹਾਂ ਮਰੀਜ਼ ਸੰਦੀਪ ਕੁਮਾਰ ਵਾਸੀ ਗਰਚਾ ਨੇ ਦੱਸਿਆ ਉਹ ਵੀ ਕਈ ਵਾਰ ਇਸ ਮੱਹਲਾ ਕਲੀਨਕ ਤੋਂ ਦਵਾਈ ਲਈ ਹੈ। ਦਵਾਈ ਬਹੁਤ ਵਧੀਆ ਮਿਲ ਰਹੀ ਹੈ। ਇਸ ਤਰ੍ਹਾਂ ਕਸਤੂਰੀ ਕੁਮਾਰੀ, ਸੁਖਦੇਵ ਸਿੰਘ, ਭਗਤ ਰਾਮ ਨੇ ਦੱਸਿਆ ਕਿ ਕਈ ਵਾਰੀ ਇਸ ਮੱਹਲਾ ਕਲੀਨਕ ਤੋਂ ਦਵਾਈ ਲਈ ਹੈ, ਟੈਸਟ ਵੀ ਕਰਾਏ ਹਨ ਜੋ ਬਿਲਕੁਲ ਮੁਫਤ ਕੀਤੇ। ਫਾਰਮਾਸਿਸਟ ਰਾਧਿਕਾ ਨੇ ਦੱਸਿਆ ਕਿ ਸਰਕਾਰ ਵੱਲੋਂ 107 ਤਰ੍ਹਾਂ ਦੀ ਦਵਾਈ ਮਿਲਦੀ। ਇਸ ਤਰ੍ਹਾਂ ਸਟਾਫ ਨਰਸ ਆਸ਼ਾ ਰਾਣੀ ਵੱਲੋਂ ਦੱਸਿਆ ਕਿ 45 ਤਰ੍ਹਾਂ ਦੇ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ। ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਡਾ. ਨੀਰਜਪੁਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਵਿਚ ਦਵਾਈਆਂ ਤੇ ਟੈਸਟ ਫਰੀ ਕੀਤੇ ਜਾਂਦੇ ਹਨ। ਹਰ ਰੋਜ਼ 100 ਤੋਂ 150 ਤੱਕ ਮਰੀਜ਼ ਦਵਾਈ ਲੈ ਰਹੇ ਹਨ। ਸੀਨੀਅਰ ਮੈਡੀਕਲ ਅਫਸਰ ਡਾ. ਨੀਰਜ ਪੂਰੀ ਨੇ ਦੱਸਿਆ ਕਿ ਦਵਾਈਆਂ ਸਰਕਾਰ ਵੱਲੋਂ ਸਮੇਂ ਸਿਰ ਭੇਜੀਆਂ ਜਾ ਰਹੀਆਂ ਹਨ। ਕੋਈ ਵੀ ਦਵਾਈਆਂ ਲੇਟ ਨਹੀਂ ਕੀਤੀਆਂ ਜਾਂਦੀਆਂ। ਲਗਭਗ ਅੱਜ ਤੋਂ ਚਾਰ ਸਾਲ ਪਹਿਲਾਂ ਖੋਲੇ ਗਏ ਮਹੱਲਾ ਕਲੀਨਕ ਵਿੱਚ ਇੱਕ ਸੀਨੀਅਰ ਮੈਡੀਕਲ ਅਫਸਰ, ਇੱਕ ਸਟਾਫ ਨਰਸ ਆਸ਼ਾ ਰਾਣੀ, ਫਾਰਮਾਸਿਸਟ ਰਾਧਿਕਾ ਅਤੇ ਕਲਾਸ ਫੋਰ ਮੁਲਾਜ਼ਮ ਰਿੰਕੂ ਚੁੰਬਰ ਆਪਣੀ ਡਿਉਟੀ ਨਿਭਾ ਰਹੇ ਹਨ।