3 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂé
3 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂé
Publish Date: Mon, 16 Mar 2026 04:00 PM (IST)
Updated Date: Tue, 17 Mar 2026 04:01 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਵੱਲੋਂ ਇਕ ਨੌਜਵਾਨ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਸੰਬੰਧੀ ਐੱਸਆਈ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸੰਬੰਧੀ ਗਸ਼ਤ ਦੌਰਾਨ ਬੰਗਾ ਰੋਡ ਤੋਂ ਫੋਕਲ ਪੁਆਇੰਟ ਦੱਖਣ ਵਾਲੀ ਸਾਈਡ ਨੂੰ ਬੰਦ ਪਏ ਸਟੋਰ ਕੋਲ ਪੁੱਜੇ ਤਾਂ ਉਨ੍ਹਾਂ ਨੇ ਸਾਹਮਣੇ ਤੋਂ ਪੈਦਲ ਆ ਰਹੇ ਇਕ ਨੌਜਵਾਨ ਨੂੰ ਦੇਖਿਆ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਲੋਅਰ ਦੀ ਜੇਬ ਵਿਚੋਂ ਇਕ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਘਾਹ-ਫੂਸ ਵਿਚ ਸੁੱਟ ਦਿੱਤੀ ਅਤੇ ਆਪ ਕਾਹਲੇ ਕਦਮੀ ਪਿੱਛੇ ਨੂੰ ਮੁੜ ਗਿਆ। ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਵਿਨੋਦ ਕੁਮਾਰ ਪੁੱਤਰ ਰਾਣਾ ਵਾਸੀ ਪਿੰਡ ਹੰਸਰੋਂ ਦੱਸਿਆ। ਜਦੋਂ ਪੁਲਿਸ ਨੇ ਨੌਜਵਾਨ ਵੱਲੋਂ ਸੁੱਟੀ ਗਈ ਲਿਫਾਫੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਨੋਦ ਕੁਮਾਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ ਹੈ।