ਟੋਲ ਪਲਾਜ਼ਾ ਬਛੂਆ ਨੇੜੇ ਪਲਟੀ ਐਕਸਯੂਵੀ 700
ਟੋਲ ਪਲਾਜ਼ਾ ਬਛੂਆ ਨੇੜੇ ਐਕਸਯੂਵੀ 700 ਪਲਟੀ
Publish Date: Sun, 05 Apr 2026 05:48 PM (IST)
Updated Date: Sun, 05 Apr 2026 05:49 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਰੋਪੜ ਬਲਾਚੌਰ ਰੋਡ ਤੇ ਸੰਜੀਵ ਪੁਰੀ ਪੁੱਤਰ ਸਗਰੀਵ ਪੁਰੀ ਉਸਦੀ ਪਤਨੀ ਕੀਰਤੀ ਪੁਰੀ ਅਤੇ ਨੌਜਵਾਨ ਪੁੱਤਰ ਨਿਨਦ ਪੁਰੀ ਵਾਸੀ ਸ਼ਿਮਲਾ ਜੋ ਕਿ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਤੋਂ ਸ਼ਿਮਲਾ ਨੂੰ ਆਪਣੀ ਐਕਸਯੂਵੀ ਕਾਰ ਨੰਬਰ ਐਚਪੀ 63 ਸੀ 4315 ਤੇ ਸਵਾਰ ਹੋ ਕੇ ਜਾ ਰਹੇ ਸਨ। ਬਛੂਆ ਟੋਲ ਪਲਾਜ਼ਾ ਤੋਂ 500 ਮੀਟਰ ਪਿੱਛੇ ਪਹੁੰਚੇ ਤਾਂ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਖੰਭੇ ਨਾਲ ਟਕਰਾਈ ਅਤੇ ਕਾਰ 50 ਮੀਟਰ ਅੱਗੇ ਜਾ ਕੇ ਪੁਠੀ ਹੋ ਗਈ ਅਤੇ ਕਾਰ ਨੂੰ ਅੱਗ ਲੱਗ ਗਈ। ਕਾਰ ਦੇ ਏਅਰ ਬੈਗ ਖੁੱਲਣ ਕਰਕੇ ਕਾਰ ਸਵਾਰ ਵਾਲ ਵਾਲ ਬਚ ਗਏ। ਐੱਸਐੱਸਐਫ ਟੀਮ ਦੇ ਇੰਚਾਰਜ ਏਐਸਆਈ ਪ੍ਰਵੀਨ ਕੁਮਾਰ ਨੇ ਆਪਣੇ ਮੁਲਾਜ਼ਮ ਸਾਥੀਆਂ ਸਮੇਤ ਪਹੁੰਚ ਕੇ ਮੌਕੇ ਤੇ ਇਕੱਠੇ ਹੋਏ ਲੋਕਾਂ ਦੀ ਮੱਦਦ ਨਾਲ ਕਾਰ ਵਿਚੋਂ ਕਾਰ ਸਵਾਰ ਬਾਹਰ ਕੱਢ ਕੇ ਬੜੀ ਮੁਸ਼ੱਕਤ ਨਾਲ ਅੱਗ ਬੁਝਾਈ।ਐਨਐਚਏਆਈ ਦੀ ਐਂਬੂਲੈਂਸ ਮੰਗਵਾਈ। ਕਾਰ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਲਾਜ ਦੀ ਜ਼ਰੂਰਤ ਨਹੀਂ ਹੈ। ਟੋਅ ਕਰੇਨ ਦੀ ਮੱਦਦ ਨਾਲ ਕਾਰ ਨੂੰ ਬਛੂਆਂ ਟੋਲ ਪਲਾਜ਼ਾ ਦੀ ਸੜਕ ਦੇ ਇਕ ਪਾਸੇ ਕਰਵਾ ਕੇ ਇਸ ਐਕਸੀਡੈਂਟ ਦੀ ਸੂਚਨਾ ਪੁਲਿਸ ਥਾਣਾ ਕਾਠਗੜ੍ਹ ਨੂੰ ਦੇ ਦਿੱਤੀ।