- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਤੀ ਪਤਨੀ ਨਾਲ ਕਥਿਤ ਧੋਖਾਧੜੀ ਮਾਮਲੇ 'ਚ ਇਕ ਨੌਜਵਾਨ ਕਾਬੂ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਡੀਐੱਸਪੀ ਨਵਾਂਸ਼ਹਿਰ ਰਾਜ ਕੁਮਾਰ ਬਜਾੜ੍ਹ ਨੇ ਦੱਸਿਆ ਕਿ ਐੱਸਐੱਸਪੀ ਤੁਸ਼ਾਰ ਗੁਪਤਾ ਦੀਆਂ ਹਿਦਾਇਤਾ 'ਤੇ ਇਕ ਵਿਅਕਤੀ ਅਤੇ ਉਸ ਦੀ ਪਤਨੀ ਨਾਲ ਕਥਿਤ ਧੋਖਾਧੜੀ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕਰਨ ਵਿਚ ਸਫਲਤਾ ਹਾਂਸਲ ਕੀਤੀ ਹੈ। ਡੀਐੱਸਪੀ ਨੇ ਦੱਸਿਆ ਕਿ ਇੰਸਪੈਕਟਰ ਅਵਤਾਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਵੱਲੋਂ ਧੋਖਾਧੜੀ ਕਰਨ ਵਾਲੇ ਕਥਿਤ ਮੁਲਜ਼ਮ ਅਵਤਾਰ ਮਹੇ ਪੁੱਤਰ ਮੋਹਣ ਲਾਲ ਵਾਸੀ ਰਾਹੋਂ ਨੂੰ ਗ੍ਰਿਫਤਾਰ ਕਰ ਲਿਆ। ਡੀਐੱਸਪੀ ਨੇ ਦੱਸਿਆ ਕਿ 9 ਮਾਰਚ 2026 ਨੂੰ ਐੱਸਐੱਸਪੀ ਦਫਤਰ ਵਿਖੇ ਦਿੱਤੀ ਇੱਕ ਦਰਖਾਸਤ ਵਿਚ ਮੱਖਣ ਸਿੰਘ ਪੁੱਤਰ ਮੁਹਿੰਦਰ ਸਿੰਘ ਵਾਸੀ ਪਿੰਡ ਹੰਸਰੋਂ ਨੇ ਦੱਸਿਆ ਕਿ ਕਥਿਤ ਮੁਲਜ਼ਮ ਅਵਤਾਰ ਮਹੇ ਵੱਲੋਂ ਉਨ੍ਹਾਂ ਦੇ ਕੇਸੀ ਟਾਵਰ ਚੰਡੀਗੜ੍ਹ ਰੋਡ ਨਵਾਂਸ਼ਹਿਰ ਦੇ ਦਫਤਰ ਤੋਂ ਉਸਦੇ ਅਤੇ ਉਸਦੀ ਪਤਨੀ ਦੇ ਨਾਂ ਦੀਆਂ ਚੈੱਕ ਬੁੱਕਾਂ ਅਤੇ ਉਨ੍ਹਾਂ ਦਾ ਹੋਰ ਸਮਾਨ ਚੋਰੀ ਕਰ ਲਿਆ ਸੀ। ਜੋ ਉਨ੍ਹਾਂ ਨੇ ਚੈਕ ਬੁੱਕਾਂ ਚੋਰੀ ਹੋਣ ਸੰਬੰਧੀ ਆਪਣੇ ਸੰਬੰਧਤ ਬੈਂਕਾਂ ਨੂੰ ਸੂਚਿਤ ਕਰ ਦਿੱਤਾ ਸੀ। ਪਰ ਅਵਤਾਰ ਮਹੇ ਇਨ੍ਹਾਂ ਚੋਰੀ ਕੀਤੇ ਚੈਕਾਂ 'ਤੇ ਜਾਅਲੀ ਦਸਤਖਤ ਕਰਕੇ ਆਪਣੇ ਅਤੇ ਹੋਰ ਲੋਕਾਂ ਦੇ ਨਾਮ 'ਤੇ ਜਿਨ੍ਹਾਂ ਨੂੰ ਉਹ ਜਾਣਦਾ ਵੀ ਨਹੀਂ ਚੈੱਕ ਬੈਕਾਂ ’ਚ ਲਗਵਾ ਦਿੱਤੇ ਅਤੇ ਕੁੱਝ ਬਾਊਂਸ ਵੀ ਕਰਵਾ ਲਏ। ਉਨ੍ਹਾਂ ਦੋਸ਼ ਲਗਾਇਆ ਕਿ ਅਵਤਾਰ ਮਹੇ ਉਨ੍ਹਾਂ ਨੂੰ ਧਮਕਾ ਰਿਹਾ ਸੀ ਕਿ ਅਗਰ ਉਸਨੇ ਅਵਤਾਰ ਸਿੰਘ ਖਿਲਾਫ ਪਿਛਲੇ ਦਿਨੀਂ ਜਿਨਸੀ ਛੇੜਛਾੜ ਦਾ ਪਰਚਾ ਦਰਜ ਕਰਾਉਣ ਵਾਲੀ ਔਰਤ 'ਤੇ ਦਬਾਓ ਪਾ ਕੇ ਉਸ ਦੇ ਖਿਲਾਫ ਦਰਜ ਕੇਸ ਵਾਪਸ ਨਾ ਕਰਵਾਇਆ। ਤਾਂ ਉਹ ਉਸ ਨੂੰ ਅਤੇ ਉਸਦੀ ਪਤਨੀ ਨੂੰ ਇਨ੍ਹਾਂ ਚੈਕਾਂ ਜਾਂ ਕਿਸੇ ਹੋਰ ਕੇਸਾਂ ਵਿਚ ਫਸਾ ਦੇਵੇਗਾ। ਇਹੇ ਨਹੀਂ ਅਵਤਾਰ ਮਹੇ ਲੋਕਾਂ ਖਿਲਾਫ ਝੂਠੀਆਂ ਐੱਸਸੀ/ਐੱਸਟੀ ਐਕਟ ਤਹਿਤ ਅਤੇ ਹੋਰ ਦੀਆਂ ਦਰਖਾਸਤਾਂ ਦੇ ਕੇ ਫੈਸਲਾ ਕਰਨ ਦੀ ਆੜ ਵਿਚ ਮੋਟੀਆਂ ਰਕਮਾਂ ਵਸੂਲਦਾ ਹੈ।।ਅਵਤਾਰ ਮਹੇ ਵੱਲੋਂ ਐੱਸਸੀ/ਐਸਟੀ ਐਕਟ ਤਹਿਤ ਅਤੇ ਹੋਰ ਸੈਂਕੜੇ ਲੋਕਾਂ ਖਿਲਾਫ ਦਰਖਾਸਤਾਂ ਦਿੱਤੀਆਂ ਗਈਆਂ ਹਨ। ਡੀਐੱਸਪੀ ਨੇ ਦੱਸਿਆ ਕਿ ਉਕਤ ਦਰਖਾਸਤ ਦੀ ਇੰਨਕੁਆਰੀ ਐੱਸਪੀ (ਡੀ) ਸਰਬਜੀਤ ਸਿੰਘ ਬਾਹੀਆ ਵੱਲੋਂ ਕਰਨ ਉਪਰੰਤ ਅਵਤਾਰ ਸਿੰਘ ਮਹੇ ਖਿਲਾਫ ਮੁਕੱਦਮਾ ਦਰਜ ਕਰਨ ਦੀ ਸਿਫਾਰਸ਼ ਕੀਤੀ। ਇਸ ਤੇ ਮੁਕੱਦਮਾ ਨੰਬਰ 75 ਮਿਤੀ 06.04.2026 ਜੁਰਮ 305, 318(4), 336(2), 336(3), 338, 340(2), 351(2) ਬੀਐਨਐਸ (379, 420, 4636, 465, 467, 471, 506 ਆਈਪੀਐਸ) ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਕੀਤਾ ਗਿਆ ਸੀ। ਡੀਐੱਸਪੀ ਰਾਜ ਕੁਮਾਰ ਨੇ ਦੱਸਿਆ ਕਿ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ ਨੇ ਅੱਜ ਸਵੇਰੇ ਕਥਿਤ ਮੁਲਜ਼ਮ ਅਵਤਾਰ ਸਿੰਘ ਮਹੇ ਨੂੰ ਰਾਹੋਂ ਮਾਛੀਵਾੜਾ ਰੋਡ ਤੋਂ ਗ੍ਰਿਫ਼ਤਾਰ ਕਰ ਲਿਆ। ਕਥਿਤ ਮੁਲਜ਼ਮ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਇਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਇਸ ਵੱਲੋਂ ਹੋਰ ਕਿਸ-ਕਿਸ ਨਾਲ ਇਸ ਤਰ੍ਹਾਂ ਦੀ ਧੋਖਾਧੜੀ ਕੀਤੀ ਗਈ ਹੈ।
ਕਥਿਤ ਮੁਲਜ਼ਮ ਦਾ ਹੈ ਅਪਰਾਧਕ ਪਿਛੋਕੜ : ਡੀਐੱਸਪੀ
ਡੀਐੱਸਪੀ ਰਾਜ ਕੁਮਾਰ ਨੇ ਦੱਸਿਆ ਕਿ ਕਥਿਤ ਮੁਲਜ਼ਮ ਦਾ ਅਪਰਾਧਕ ਪਿਛੋਕੜ ਹੈ। ਇਸਦੇ ਖਿਲਾਫ ਮੁਕੱਦਮਾ ਨੰਬਰ 02 ਮਿਤੀ 05.01.2013 ਜੁਰਮ 419, 468, 505(2), 506,507 ਆਈਪੀਸੀ ਐਂਡ 66-ਏ ਆਈਟੀ ਐਕਟ ਥਾਣਾ ਰਾਹੋਂ। ਮੁਕੱਦਮਾ ਨੰਬਰ 236 ਮਿਤੀ 10.09.2011 ਜੁਰਮ 323, 452, 148, 149 ਆਈਪੀਸੀ ਥਾਣਾ ਰਾਮਾ ਮੰਡੀ। ਮੁਕੱਦਮਾ ਨੰਬਰ 62 ਮਿਤੀ 29.03.2015 ਅ/ਧ 420,380,120-ਬੀ ਆਈਪੀਸੀ ਥਾਣਾ ਡਵੀਜਨ ਨੰ 2 ਜਲੰਧਰ। ਮੁਕੱਦਮਾ ਨੰਬਰ 150 ਮਿਤੀ 09.10.2017 ਅ/ਧ 307, 341, 323, 506, 148, 149 ਆਈਪੀਸੀ ਥਾਣਾ ਰਾਹੋ 5. ਮੁਕੱਦਮਾ ਨੰਬਰ 300 ਮਿਤੀ 13.10.2022 ਅ/ਧ 406, 498-ਏ ਆਈਪੀਸੀ ਥਾਣਾ ਫਿਲੋਰ। ਮੁਕੱਦਮਾ ਨੰਬਰ 157 ਮਿਤੀ 18.09.2024 ਅ/ਧ 74,75,76 ਬੀਐਨਐਸ ਥਾਣਾ ਸਿਟੀ ਨਵਾਂਸ਼ਹਿਰ । ਮੁਕੱਦਮਾ ਨੰਬਰ 47 ਮਿਤੀ 13.05.2025 ਅ/ਧ 329(4), 62, 351(2), 191(3), 190 ਬੀਐਨਐਸ ਥਾਣਾ ਰਾਹੋਂ। ਤਹਿਤ ਵੱਖ ਵੱਖ ਮਾਮਲੇ ਦਰਜ ਹਨ।