ਨਸ਼ਾ ਕਰਦਿਆਂ ਇਕ ਨੌਜਵਾਨ ਨੂੰ ਕੀਤਾ ਕਾਬੂ
ਨਸ਼ਾ ਕਰਦਿਆਂ ਇਕ ਨੌਜਵਾਨ ਕਾਬੂ
Publish Date: Thu, 19 Feb 2026 05:02 PM (IST)
Updated Date: Thu, 19 Feb 2026 05:03 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਇਕ ਨੌਜਵਾਨ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਥਾਣਾ ਪੋਜੇਵਾਲ ਦੇ ਏਐੱਸਆਈ ਪੁਸ਼ਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਪਿੰਡ ਸੜੋਆ ਹੁੰਦੇ ਹੋਏ ਪਿੰਡ ਸਹੂੰਗੜਾ ਵੱਲ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਨੇੜੇ ਪਿੰਡ ਸਹੂੰਗੜਾ ਤੋਂ ਥੋੜਾ ਪਿੱਛੇ ਬਾਹਦ ਪਿੰਡ ਸਹੂੰਗੜਾ ਹੀ ਸੀ ਤਾਂ ਪਿੰਡ ਸਹੂੰਗੜਾ ਵੱਲ ਜਾਂਦੀ ਸੜਕ ਦੇ ਖੱਬੇ ਪਾਸੇ ਬਰਸੀਣ ਦੇ ਖੇਤ ਵਿਚ ਇੱਕ ਨੌਜਵਾਨ ਬੈਠ ਕੇ ਫੋਇਲ ਪੇਪਰ ਹੇਠ ਲਾਇਟਰ ਜਲਾ ਕੇ ਨਸ਼ਾ ਕਰਦੇ ਦਿਖਾਈ ਦਿੱਤਾ।।ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਂ ਮੁਕੇਸ਼ ਕੁਮਾਰ ਉਰਫ ਮੇਸ਼ੀ ਪੁੱਤਰ ਓਮ ਪ੍ਰਕਾਸ਼ ਵਾਸੀ ਘਾਗੋਂ ਗੁਰੁ ਦੀ ਥਾਣਾ ਗੜ੍ਹਸ਼ੰਕਰ, ਹੁਸ਼ਿਆਰਪੁਰ ਦੱਸਿਆ। ਕਾਬੂ ਕੀਤੇ ਨੌਜਵਾਨ ਤੋਂ ਫੋਇਲ ਪੇਪਰ ਹੈਰੋਇਨ ਅਲੂਦ, ਇੱਕ ਅੱਗ ਜਲਾਉਣ ਵਾਲਾ ਲਾਈਟਰ ਤੇ 10 ਰੁਪਏ ਦਾ ਭਾਰਤੀ ਕਰੰਸੀ ਨੋਟ ਪਾਈਪਨੁਮਾ ਬਰਾਮਦ ਹੋਣ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।