ਨਸ਼ਾ ਕਰਦਿਆਂ ਇਕ ਨੌਜਵਾਨ ਕਾਬੂ
ਨਸ਼ਾ ਕਰਦਿਆਂ ਇਕ ਨੌਜਵਾਨ ਕਾਬੂ
Publish Date: Thu, 05 Feb 2026 04:13 PM (IST)
Updated Date: Thu, 05 Feb 2026 04:17 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਨਸ਼ਾ ਕਰਦਿਆਂ ਪੁਲਿਸ ਥਾਣਾ ਮੁਕੰਦਪੁਰ ਵਿਖੇ ਦਰਜ ਮਾਮਲੇ ਅਨੁਸਾਰ ਐੱਸਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਮੁਕੰਦਪੁਰ ਤੋਂ ਗੁਣਾਚੌਰ ਵੱਲ ਗਸ਼ਤ ਕਰਨ ਜਾ ਰਹੇ ਸੀ ਤਾਂ ਪਿੰਡ ਗਹਿਲ ਮਜਾਰੀ ਤੋਂ ਥੋੜ੍ਹਾ ਅੱਗੇ ਇਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਗੁਣਾਚੌਰ ਦੇ ਸ਼ਮਸ਼ਾਨਘਾਟ ਅੰਦਰ ਇਕ ਨੌਜਵਾਨ ਗੁਰਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਗੁਣਾਚੌਰ ਬੈਠਾ ਹੈਰੋਇਨ ਦਾ ਨਸ਼ਾ ਕਰ ਰਿਹਾ ਹੈ। ਪੁਲਿਸ ਨੇ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ ਇਕ ਲਾਈਟਰ, ਹੈਰੋਇਨ ਅਲੂਦ ਪੰਨੀ, ਇਕ 10 ਰੁਪਏ ਦਾ ਨੋਟ ਪਾਈਪ ਬਣਾਇਆ ਹੋਇਆ, ਪਾਣੀ ਵਾਲਾ ਡੱਟ ਬਰਾਮਦ ਕੀਤਾ ਹੈ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।