ਨਸ਼ਾ ਕਰਦਿਆਂ ਇਕ ਨੌਜਵਾਨ ਕੀਤਾ ਕਾਬੂ
ਨਸ਼ਾ ਕਰਦਿਆਂ ਇਕ ਨੌਜਵਾਨ ਕਾਬੂ
Publish Date: Sun, 11 Jan 2026 04:32 PM (IST)
Updated Date: Mon, 12 Jan 2026 04:03 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਇਕ ਨੌਜਵਾਨ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਬੰਗਾ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਦੁਨੀ ਚੰਦ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਂਦੀਆਂ ਸਾਈਡ ਤੋ ਥਾਣਾ ਨੂੰ ਵਾਪਸ ਆ ਰਹੇ ਸੀ। ਤਾਂ ਜਦੋਂ ਪੁਲਿਸ ਪਾਰਟੀ ਮੇਨ ਰੋਡ ਨੇੜੇ ਆਰ 7 ਢਾਬਾ ਨੇੜੇ ਪੁੱਜੀ ਤਾਂ ਸਾਹਮਣੇ ਰੋਡ ਦੇ ਕਿਨਾਰੇ ਇੱਕ ਵਿਅਕਤੀ ਸ਼ੱਕੀ ਹਾਲਤ ਵਿਚ ਬੈਠਾ ਦਿਖਾਈ ਦਿੱਤਾ ਤਾਂ ਨੌਜਵਾਨ ਨੇ ਆਪਣੇ ਇੱਕ ਹੱਥ ਨਾਲ ਸਿਲਵਰ ਪੇਪਰ ਦੀ ਪੰਨੀ ਅਤੇ ਇੱਕ ਹੱਥ ਨਾਲ ਅੱਗ ਬਾਲਣ ਵਾਲੀ ਲਾਈਟਰ ਫੜੀ ਹੋਈ ਸੀ, ਜੋ ਸਿਲਵਰ ਪੇਪਰ ਦੀ ਪੰਨੀ ਹੇਠਾਂ ਲਾਈਟਰ ਨਾਲ ਅੱਗ ਬਾਲ ਕੇ ਉਸ ਵਿਚੋਂ ਨਿਕਲਣ ਵਾਲੇ ਧੂੰਏ ਨੂੰ ਮੂੰਹ ਵਿਚ ਪਾਈ ਛੋਟੀ ਪਾਈਪਨੁਮਾ ਚੀਜ ਨਾਲ ਸੇਵਨ ਕਰ ਰਹਾ ਸੀ, ਜਿਸ ਕੋਲ ਇਕ ਛੋਟੀ ਪਲਾਸਟਿਕ ਦੀ ਪਾਣੀ ਵਾਲੀ ਬੋਤਲ ਪਈ ਸੀ, ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਪੁੱਛਿਆ, ਜਿਸ ਨੇ ਦੱਸਿਆ ਕਿ ਉਹ ਹੈਰੋਇਨ ਦਾ ਨਸ਼ਾ ਕਰਨ ਦਾ ਆਦੀ ਹੈ। ਅੱਜ ਵੀ ਉਹ ਇੱਥੇ ਬੈਠ ਕੇ ਹੈਰੋਇਨ ਦਾ ਨਸ਼ਾ ਕਰ ਰਿਹਾ ਸੀ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।