ਕੇਸੀ ਕਾਲਜ 'ਚ ਸ਼ਹੀਦੀ ਦਿਵਸ 'ਤੇ ਨਾਟਕ ਕਰਵਾਇਆ
ਕੇਸੀ ਕਾਲਜ 'ਚ ਸ਼ਹੀਦੀ ਦਿਵਸ 'ਤੇ ਨਾਟਕ ਕਰਵਾਇਆ
Publish Date: Sun, 22 Mar 2026 05:02 PM (IST)
Updated Date: Mon, 23 Mar 2026 04:05 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਕੇਸੀ ਕਾਲਜ ਦੇ ਕੈਂਪਸ ਡਾਇਰੈਕਟਰ ਡਾ. ਏਸੀ ਰਾਣਾ ਦੀ ਨਿਗਰਾਨੀ ਹੇਠ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਇੱਕ ਦੇਸ਼ ਭਗਤੀ ਪ੍ਰੋਗਰਾਮ ਦਾ ਆਯੋਜਨ ਕੀਤਾ। ਡਾ. ਰਾਣਾ ਨੇ ਕਿਹਾ ਕਿ ਸਾਨੂੰ ਆਪਣੀ ਸਿੱਖਿਆ ਨੂੰ ਅੱਗੇ ਵਧਾਉਂਦੇ ਸਮੇਂ ਸਕਾਰਾਤਮਕ ਸੋਚ ਬਣਾਈ ਰੱਖਣੀ ਚਾਹੀਦੀ ਹੈ। ਸਾਨੂੰ ਭਗਤ ਸਿੰਘ ਦੀ ਸੋਚ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਭਾਰਤੀ ਹੋਣ ਤੇ ਮਾਣ ਕਰਨਾ ਚਾਹੀਦਾ ਹੈ। ਦਾਖਲਾ ਸੈੱਲ ਦੇ ਡਾਇਰੈਕਟਰ ਡਾ. ਵਿਕਾਸ ਕੁਮਾਰ, ਸਹਾਇਕ ਨਿਰਦੇਸ਼ਕ ਹਰਪ੍ਰੀਤ ਕੌਰ ਅਤੇ ਸਹਾਇਕ ਅਧਿਕਾਰੀ ਰਾਜਿੰਦਰ ਕੁਮਾਰ ਮੂਮ ਨੇ ਦੱਸਿਆ ਕਿ ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ, ਤਾਂ 23 ਮਾਰਚ ਸੀ। ਇਸ ਦਿਨ ਭਗਤ ਸਿੰਘ ਉਹ 23 ਸਾਲ, 5 ਮਹੀਨੇ ਅਤੇ 23 ਦਿਨ ਦੇ ਸਨ। ਉਸ ਸਮੇਂ ਬ੍ਰਿਟਿਸ਼ ਸਰਕਾਰ ਇਨ੍ਹਾਂ ਨਾਇਕਾਂ ਨੂੰ ਫਾਂਸੀ ਦੇ ਕੇ ਇਸ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਸੀ, ਪਰ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ, ਹਰ ਉਮਰ ਦੇ ਲੋਕ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਕੁੱਦ ਪਏ। ਅੱਜ ਉਨ੍ਹਾਂ ਦੀਆਂ ਕੁਰਬਾਨੀਆਂ ਕਾਰਨ ਹੀ ਅਸੀਂ ਆਜ਼ਾਦ ਹਾਂ। ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਾਕਿਸਤਾਨ ਦੇ ਲਾਇਲਪੁਰ (ਹੁਣ ਫੈਸਲਾਬਾਦ) ਦੇ ਇੱਕ ਪਿੰਡ ਬੰਗਾ ਵਿਚ ਹੋਇਆ ਸੀ। ਆਜ਼ਾਦੀ ਦੀ ਵੰਡ ਤੋਂ ਬਾਅਦ ਮਾਤਾ ਵਿਦਿਆਵਤੀ, ਪਿਤਾ ਕਿਸ਼ਨ ਸਿੰਘ ਉਥੋਂ ਜੱਦੀ ਪਿੰਡ ਖਟਕੜ ਕਲਾਂ, ਤਹਿਸੀਲ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪੰਜਾਬ ਹੈ। ਉਨ੍ਹਾਂ ਦੇ ਨਾਨਾ-ਨਾਨੀ ਦਾ ਪਿੰਡ ਮੋਰਾਂਵਾਲੀ ਵਿਚ ਹੈ। ਉਨ੍ਹਾਂ ਦੇ ਜਨਮ ਸਮੇਂ, ਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ, ਚਾਚੇ ਅਜੀਤ ਸਿੰਘ ਅਤੇ ਸਵਰਨ ਸਿੰਘ ਜੇਲ੍ਹ ਵਿਚ ਸਨ। ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਦੇ ਪਿਤਾ ਅਤੇ ਚਾਚਿਆਂ ਨੂੰ 1906 ਵਿਚ ਲਾਗੂ ਕੀਤੇ ਗਏ ਬਸਤੀਵਾਦ ਬਿੱਲ ਦਾ ਵਿਰੋਧ ਕਰਨ ਲਈ ਕੈਦ ਕੀਤਾ ਗਿਆ। ਭਗਤ ਸਿੰਘ ਕਰਤਾਰ ਸਿੰਘ ਸਰਾਭਾ ਅਤੇ ਲਾਲਾ ਲਾਜਪਤ ਰਾਏ ਤੋਂ ਬਹੁਤ ਪ੍ਰਭਾਵਿਤ ਸੀ। ਇਸ ਮੌਕੇ ਵਿਦਿਆਰਥੀਆਂ ਅੰਸ਼ ਦੱਤਾ, ਵਿਨੀਤ, ਜਸਕਰਨ, ਮੁਸਕਾਨ, ਅੰਸ਼ਪ੍ਰੀਤ, ਜੈਸਮੀਨ ਅਤੇ ਹਰਦੀਪ ਨੇ ਭਗਤ ਸਿੰਘ ਦੇ ਜੀਵਨ ਤੇ ਆਧਾਰਿਤ ਨਾਟਕ ਪੇਸ਼ ਕੀਤੇ। ਵਿਦਿਆਰਥਣਾਂ ਅਕਸਾ ਫਾਤਿਮਾ ਅਤੇ ਨਵਦੀਪ ਸਿੰਘ ਨੇ ਸਟੇਜ ਤੇ ਪੇਸ਼ਕਾਰੀ ਦਿੱਤੀ। ਕਵਿਤਾਵਾਂ ਵੀ ਸੁਣਾਈਆਂ। ਸਟੇਜ ਦੀ ਮੇਜ਼ਬਾਨੀ ਸ਼ਿਖਾ ਰਾਜੂ ਨੇ ਕੀਤੀ। ਇਸ ਮੌਕੇ ਮੋਨਿਕਾ, ਮਨਪ੍ਰੀਤ ਸਿੰਘ, ਗੁਰਪ੍ਰੀਤ, ਸੁਖਵਿੰਦਰ ਸਿੰਘ, ਨਿਧਿਕਾ, ਖੁਸ਼ਦੀਪ, ਭਾਵਿਆ ਅਤੇ ਹੋਰ ਮੌਜੂਦ ਸਨ।