ਮੀਆਂ ਪੱਤਣ ਸ਼ਾਹ ਕੁਲਾਮ ’ਚ ਆਏ ਵਿਅਕਤੀ ਦੀ ਸ਼ਕੀ ਹਾਲਤ 'ਚ ਮੌਤ
ਮੀਆਂ ਪੱਤਣ ਸ਼ਾਹ ਕੁਲਾਮ ਵਿਖੇ ਆਏ ਵਿਅਕਤੀ ਦੀ ਸ਼ਕੀ ਹਾਲਤ 'ਚ ਮੌਤ
Publish Date: Tue, 17 Mar 2026 03:48 PM (IST)
Updated Date: Wed, 18 Mar 2026 04:01 AM (IST)

17ਐਨਐਸਆਰ07ਪੀ ਮੀਆਂ ਪੱਤਣ ਸ਼ਾਹ ਕੁਲਾਮ ਵਿਖੇ ਦੇਰ ਰਾਤ ਸ਼ਕੀ ਹਾਲਤ ’ਚ ਚੋਰੀ ਕਰਨ ਜਾਂਦਾ ਅਣਪਛਾਤਾ ਵਿਅਕਤੀ। ਪੰਜਾਬੀ ਜਾਗਰਣ 17ਐਨਐਸਆਰ08ਪੀ ਮੀਂਆ ਪੱਤਣ ਸ਼ਾਹ ਕੁਲਾਮ ਵਿਖੇ ਹੋਈ ਚੋਰੀ ਅਤੇ ਵਿਅਕਤੀ ਦੀ ਮੌਤ ਬਾਰੇ ਜਾਣਕਾਰੀ ਦਿੰਦੇ ਪ੍ਰਬੰਧਕ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਮੀਆਂ ਪੱਤਣ ਸ਼ਾਹ ਕੁਲਾਮ ਵਿਖੇ ਚੋਰੀ ਕਰਨ ਆਏ ਇਕ ਅਣਪਛਾਤੇ ਵਿਅਕਤੀ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਤੇ ਪੁਲਿਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸੇਵਾਦਾਰਾਂ ਨੇ ਦੱਸਿਆ ਕਿ ਦੇਰ ਰਾਤ ਧਾਰਮਿਕ ਅਸਥਾਨ ’ਤੇ ਲਗਾਏ ਕੈਮਰਿਆਂ ਚੋਂ ਨੋਟਿਫਿਕੇਸ਼ਨ ਆਇਆ। ਜਦੋਂ ਸੇਵਾਦਾਰਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਥੇ ਵੱੜੇ ਵਿਅਕਤੀ ਦੀ ਕਾਫੀ ਭਾਲ ਕਰਨ ਤੋਂ ਬਾਅਦ ਵੀ ਉਹ ਨਹੀਂ ਮਿਲਿਆ। ਪਰ ਜਦੋਂ ਉਹ ਉਥੋਂ ਵਾਪਸ ਜਾਣ ਲੱਗੇ ਤਾਂ ਇਕ ਵਿਅਕਤੀ ਦੇ ਸ਼ੱਕੀ ਹਾਲਾਤ ’ਚ ਤੀਜੀ ਮੰਜਿਲ ਤੋਂ ਡਿਗਣ ਦੀ ਆਵਾਜ਼ ਆਈ। ਸੇਵਾਦਾਰਾਂ ਨੇ ਦੱਸਿਆ ਕਿ ਡਿੱਗਦੇ ਸਾਰ ਹੀ ਉਸ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਮਾਰਚਰੀ ਰੂਮ ਵਿਖੇ ਰਖਵਾਇਆ। ਤਾਂ ਜੋ ਅਣਪਛਾਤੇ ਵਿਅਕਤੀ ਦੀ ਸ਼ਨਾਖਤ ਹੋ ਸਕੇ। ਸੇਵਾਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ 1.30 ਵਜੇ ਪਤਾ ਚੱਲਿਆ ਤਾਂ ਉਹ ਦੇਖਣ ਆਏ ਤਾਂ ਲੱਭਣ ਉਪਰੰਤ ਵੀ ਉਹ ਅਣਪਛਾਤੇ ਵਿਅਕਤੀ ਕਿਧਰੇ ਨਜ਼ਰ ਨਹੀਂ ਆਇਆ। ਜਦੋਂ ਉਹ ਉਥੋਂ ਵਾਪਸ ਜਾਣ ਲੱਗੇ ਤਾਂ ਕਿਸੇ ਸਾਮਾਨ ਦੇ ਡਿਗਣ ਦਾ ਪਤਾ ਚੱਲਿਆ। ਜਦੋਂ ਉਨ੍ਹਾਂ ਉਥੇ ਜਾ ਕੇ ਦੇਖਿਆ ਤਾਂ ਇਕ ਵਿਅਕਤੀ ਕਰੀਬ ਤੀਜੀ ਮੰਜਿਲ ਤੋਂ ਡਿੱਗਿਆ ਜਾਪਦਾ ਸੀ। ਸੇਵਾਦਾਰਾਂ ਨੇ ਦੱਸਿਆ ਕਿ ਸ਼ਾਇਦ ਉਸ ਅਣਪਛਾਤੇ ਵਿਅਕਤੀ ਨੇ ਤੀਸਰੀ ਮੰਜਿਲ ਤੋਂ ਛਾਲ ਮਾਰੀ ਜਾਪਦੀ ਹੈ। ਜਿਸ ਦੇ ਡਿਗਦੇ ਸਾਰ ਹੀ ਮੌਤ ਹੋ ਗਈ। ਸੇਵਾਦਾਰਾਂ ਨੇਂ ਪੁਲਿਸ ਨੂੰ ਇਸ ਦੀ ਇਤਲਾਹ ਦਿੰਦਿਆਂ 108 ਐਂਬੂਲੈਂਸ ਰਾਹੀਂ ਵਿਅਕਤੀ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਪਹੁੰਚਾਇਆ। ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੀ ਸ਼ਨਾਖਤ ਲਈ ਲਾਸ਼ ਨੂੰ ਮਾਰਚਰੀ ਰੂਮ ਵਿਖੇ ਰਖਵਾ ਦਿੱਤਾ ਗਿਆ ਹੈ। ਉਧਰ, ਪੁਲਿਸ ਨੇ ਇਸ ਮਾਮਲੇ ’ਚ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਸੇਵਾਦਾਰਾਂ ਨੇ ਦੱਸਿਆ ਕਿ ਇਸ ਅਸਥਾਨ ’ਤੇ ਪਹਿਲਾ ਵੀ ਕਈ ਵਾਰ ਚੋਰੀ ਦੀ ਘਟਨਾ ਵਾਪਰ ਚੁੱਕੀ ਹੈ। ਹੁਣ ਵੀ ਉਹ ਕੈਮਰੇ ਭੰਨਣ ਉਪਰੰਤ ਚੋਰੀ ਦੀ ਤਿਆਰੀ ਕਰ ਰਿਹਾ ਸੀ ਕਿ ਉਹ ਮੌਕੇ ’ਤੇ ਪੁੱਜ ਗਏ। ਪਰ ਸੇਵਾਦਾਰਾਂ ਨੂੰ ਦੇਖ ਕੇ ਹਨ੍ਹੇਰੇ ’ਚ ਅਣਪਛਾਤਾ ਵਿਅਕਤੀ ਗਾਇਬ ਹੋ ਗਿਆ। ਜਿਸ ਨੂੰ ਕਾਫੀ ਭਾਲਣ ਉਪਰੰਤ ਜਦੋਂ ਉਹ ਵਾਪਸ ਜਾਣ ਲੱਗੇ ਤਾਂ ਇਹ ਭਾਣਾ ਵਾਪਰ ਗਿਆ।