24 ਬੋਤਲਾਂ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
24 ਬੋਤਲਾਂ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
Publish Date: Wed, 22 Apr 2026 04:39 PM (IST)
Updated Date: Wed, 22 Apr 2026 04:43 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੁਲਿਸ ਨੇ 24 ਬੋਤਲਾਂ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਏਐੱਸਆਈ ਜੋਗਿੰਦਰ ਪਾਲ ਚੌਂਕੀ ਜਾਡਲਾ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਉਟਾਲਾ ਨਹਿਰ ਪਾਸ ਐਕਸਾਈਜ਼ ਇੰਸਪੈਕਟਰ ਵਿਨੋਦ ਕੁਮਾਰ ਸਰਕਲ ਨਵਾਂਸ਼ਹਿਰ ਸਮੇਤ ਜਦੋਂ ਪੁਲਿਸ ਪਾਰਟੀ ਚਰਾਣ ਹੈੱਡ ਪੁੱਜੀ ਤਾਂ ਮੀਰਪੁਰ ਸਾਈਡ ਨੂੰ ਜਾਂਦੀ ਸੜਕ ਦੇ ਕਿਨਾਰੇ ਇਕ ਵਿਅਕਤੀ ਇਕ ਮੋਟਰਸਾਈਕਲ ਨੰਬਰੀ ਪੀਬੀ32ਐਲ7631 ’ਤੇ ਇਕ ਵਜ਼ਨਦਾਰ ਥੈਲਾ ਪਲਾਸਟਿਕ ਲੈ ਕੇ ਖੜ੍ਹਾ ਸੀ। ਜਿਸ ਨੂੰ ਸ਼ੱਕ ਦੀ ਬਿਨਾਹ ’ਤੇ ਕਾਬੂ ਕਰਕੇ ਨਾਮ-ਪਤਾ ਪੁਛਿੱਆ। ਉਸ ਨੇ ਆਪਣਾ ਨਾਮ ਅਮਨਜੋਤ ਸਿੰਘ ਉਰਫ ਜੋਤੀ ਵਾਸੀ ਠਠਿਆਲਾ ਢਾਂਹਾ ਦੱਸਿਆ। ਥੈਲਾ ਪਲਾਸਟਿਕ ਦੀ ਤਲਾਸ਼ੀ ਕਰਨ ’ਤੇ 24 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਕਲੱਬ ਕਿੰਗ ਵਿਸਕੀ ਬਰਾਮਦ ਹੋਈਆਂ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।