16 ਬੋਤਲਾਂ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
16 ਬੋਤਲਾਂ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
Publish Date: Wed, 22 Apr 2026 04:36 PM (IST)
Updated Date: Wed, 22 Apr 2026 04:40 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੁਲਿਸ ਨੇ 16 ਬੋਤਲਾਂ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਏਐੱਸਆਈ ਦਿਲਾਵਰ ਸਿੰਘ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰੋਹਿਤ ਉਰਫ ਵਰੁਣ ਪੁੱਤਰ ਜਗਦੀਸ਼ ਕੁਮਾਰ ਵਾਸੀ ਮੁਹੱਲਾ ਵਾਲਮੀਕਿ ਨਵਾਂਸ਼ਹਿਰ ਲੁਕ-ਛਿਪ ਕੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਜੋ ਅੱਜ ਵੀ ਨਾਖਾ ਵਾਲਾ ਬਾਗ ਲਾਗੇ ਚਿੱਟੇ ਰੰਗ ਦੇ ਥੈਲਾ ਪਲਾਸਟਿਕ ਵਿਚ ਸ਼ਰਾਬ ਰੱਖ ਕੇ ਖੜ੍ਹਾ ਹੈ ਤੇ ਸ਼ਰਾਬ ਵੇਚ ਰਿਹਾ ਹੈ। ਕਾਰਵਾਈ ਕਰਦਿਆਂ ਪੁਲਿਸ ਨੇ ਕਥਿਤ ਮੁਲਜ਼ਮ ਰੋਹਿਤ ਉਰਫ ਵਰੁਣ ਨੂੰ 16 ਬੋਤਲਾਂ ਸ਼ਰਾਬ ਮਾਰਕਾ ਸੰਤਰਾਂ ਫਾਰ ਸੇਲ ਇਨ ਹਿਮਾਚਲ ਪ੍ਰਦੇਸ਼ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ------