ਚਾਹ ਤੇ ਪ੍ਰਸ਼ਾਦਿਆਂ ਦਾ ਲੰਗਰ ਲਾਇਆ
ਚਾਹ ਤੇ ਪ੍ਰਸ਼ਾਦਿਆਂ ਦਾ ਲੰਗਰ ਲਗਾਇਆ
Publish Date: Thu, 05 Mar 2026 05:30 PM (IST)
Updated Date: Fri, 06 Mar 2026 04:04 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਪਵਿੱਤਰ ਤਿਉਹਾਰ ਮੌਕੇ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ ਦੀ ਸੇਵਾ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਸਿਆਣਾ ਦੇ ਗੁਰਦੁਆਰਾ ਦਸ਼ਮੇਸ਼ ਗੜ੍ਹ ਵਿਖੇ ਪਿੰਡ ਵਾਸੀਆਂ ਅਤੇ ਨਗਰ ਕੌਂਸਲਰ ਚੌਧਰੀ ਰਾਧੇ ਸ਼ਾਮ ਦੀ ਅਗਵਾਈ ਵਿਚ ਗੁਰੂ ਕੇ ਲੰਗਰ ਅਤੁੱਟ ਚਲਾਏ ਗਏ। ਲੰਗਰ ਦੌਰਾਨ ਸੰਗਤਾਂ ਲਈ ਚਾਹ ਅਤੇ ਪ੍ਰਸ਼ਾਦਿਆਂ ਦਾ ਪ੍ਰਬੰਧ ਕੀਤਾ ਗਿਆ। ਚੌਧਰੀ ਰਾਧੇ ਸ਼ਾਮ ਨੇ ਦੱਸਿਆ ਕਿ ਸੰਗਤਾਂ ਦੀ ਸੇਵਾ ਕਰਨਾ ਸਾਡਾ ਸਭ ਦਾ ਪਰਮ ਧਰਮ ਹੈ ਅਤੇ ਪੂਰਾ ਪਿੰਡ ਇਸ ਨੇਕ ਕਾਰਜ ਵਿਚ ਉਤਸ਼ਾਹ ਨਾਲ ਜੁਟਿਆ ਹੋਇਆ ਹੈ। ਪਿੰਡ ਵਾਸੀਆਂ ਨੇ ਸਾਂਝੇ ਤੌਰ ਦੱਸਿਆ ਕਿ ਦੂਰ-ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਰਸਤੇ ਵਿਚ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ, ਇਸੇ ਮਕਸਦ ਨਾਲ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ। ਇਸ ਮੌਕੇ ਹਰਦੇਵ ਸਿੰਘ, ਬਲਦੇਵ ਸਿੰਘ ਬੱਬੀ, ਬਲਦੇਵ ਸਿੰਘ ਬੇਦੀ, ਸੁਰਿੰਦਰ ਸਿੰਘ ਫੌਜੀ, ਰਾਜਵਿੰਦਰ ਕੌਰ ਰੱਜੀ, ਪਰਮਜੀਤ ਸਿੰਘ ਗਿੱਲ, ਰਣਜੀਤ ਕੌਰ ਰਾਣੋ, ਦਿਆਲ ਸਿੰਘ ਫੌਜੀ, ਬਲਵੀਰ ਸਿੰਘ ਜੇਈ, ਸੁਰਿੰਦਰ ਸਿੰਘ ਛਿੰਦਾ ਤੇ ਹੋਰ ਸੰਗਤਾਂ ਨੇ ਸੇਵਾ ਕੀਤੀ।