ਹੋਲੇ ਮਹੱਲੇ ਸਬੰਧੀ ਦਾਣਾ ਮੰਡੀ ’ਚ ਲੰਗਰ ਲਾਏ
ਹੋਲੇ ਮਹੱਲੇ ਦੇ ਸਬੰਧ 'ਚ ਦਾਣਾ ਮੰਡੀ ਵਿਖੇ ਵਿਸ਼ਾਲ ਲੰਗਰ ਲਗਾਏ
Publish Date: Fri, 06 Mar 2026 05:35 PM (IST)
Updated Date: Sat, 07 Mar 2026 04:06 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਮਾਤਾ ਗੁਜਰ ਕੌਰ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਅਤੇ ਹੋਲੇ ਮਹੱਲੇ ਦੇ ਸੰਬੰਧ ਵਿਚ ਪਿੰਡ ਚੇਤਾ, ਕੰਗਰੌੜ, ਕਟਾਰੀਆਂ, ਲਾਦੀਆਂ, ਬਾਲੋਂ, ਜੰਡਿਆਲਾ, ਹੱਪੋਵਾਲ, ਸ਼ਹਿਰ ਵਾਸੀਆਂ ਅਤੇ ਇਲਾਕੇ ਦੀ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਦਾਣਾ ਮੰਡੀ ਬੰਗਾ ਵਿਖੇ ਵਿਸ਼ਾਲ ਲੰਗਰ ਲਾਏ ਗਏ। ਭਾਈ ਨਿਰਮਲ ਸਿੰਘ ਕਟਾਰੀਆ ਅਤੇ ਬਲਦੇਵ ਸਿੰਘ ਲਾਦੀਆਂ ਨੇ ਦੱਸਿਆ ਕਿ ਇਹ ਲੰਗਰ 26 ਸਾਲ ਤੋਂ ਹਰ ਸਾਲ ਹੋਲੇ ਮਹੱਲੇ ਮੌਕੇ ਲਾਇਆ ਜਾਂਦਾ ਹੈ, ਜਿਸ ’ਚ ਸੰਗਤਾਂ ਦਾ ਭਾਰੀ ਸਹਿਯੋਗ ਮਿਲਦਾ ਹੈ। ਉਨ੍ਹਾਂ ਦੱਸਿਆ ਲੰਗਰ ਦੀ ਸ਼ੁਰੂਆਤ ਨਗਰ ਕੀਰਤਨ ਸਜਾ ਕੇ ਤੇ ਸ੍ਰੀ ਅਖੰਡ ਪਾਠ ਆਰੰਭ ਕਰਵਾ ਕੇ ਕੀਤੀ ਜਾਂਦੀ ਹੈ ਤੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਹਨ ਤੇ ਸਮਾਪਤੀ ਮੌਕੇ ਵੀ ਨਗਰ ਕੀਰਤਨ ਸਜਾਇਆ ਜਾਂਦਾ ਹੈ। ਉਨ੍ਹਾਂ ਸਮੂਹ ਸਾਧ ਸੰਗਤ ਨੂੰ ਹੋਲੇ-ਮਹੱਲੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਮਹਾਰਾਜ ਦੇ ਸੰਦੇਸ਼ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਤੇ ਪਹਿਰਾ ਦਿੰਦੇ ਹੋਏ ਸਾਨੂੰ ਹਰ ਇੱਕ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਇਲਾਕੇ ਦੀ ਸੰਗਤ ਭਾਰੀ ਗਿਣਤੀ ’ਚ ਹਾਜ਼ਰ ਸੀ।