ਕੰਗਣਾ ਪੁਲ ਵਿਖੇ ਵਿਸ਼ਾਲ ਲੰਗਰ ਲਾਇਆ
ਕੰਗਣਾ ਪੁਲ ਵਿਖੇ ਵਿਸ਼ਾਲ ਲੰਗਰ ਲਾਇਆ
Publish Date: Sun, 22 Mar 2026 05:01 PM (IST)
Updated Date: Mon, 23 Mar 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਵੱਲੋਂ ਮਾਛੀਵਾੜਾ ਤੋਂ ਮਾਤਾ ਸ੍ਰੀ ਨੈਣਾ ਦੇਵੀ ਜੀ ਦੇ ਦਰਸ਼ਨਾਂ ਲਈ ਜਾ ਰਹੀ 65ਵੀਂ ਸਾਲਾਨਾ ਪੈਦਲ ਯਾਤਰਾ ਦਾ ਬਲਾਚੌਰ ਦੇ ਕੰਗਣਾ ਪੁਲ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸ਼ਰਧਾਲੂਆਂ ਦੀ ਸੇਵਾ ਲਈ ਕਮੇਟੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ। ਯਾਤਰਾ ਦੌਰਾਨ ਸ਼ਰਧਾਲੂਆਂ ਲਈ ਚਾਹ, ਪਕੌੜੇ, ਕੋਲਡ ਡਰਿੰਕਸ, ਦਾਲ-ਫੁਲਕਾ ਅਤੇ ਫਲਾਂ ਦੇ ਅਟੁੱਟ ਲੰਗਰ ਵਰਤਾਏ ਗਏ। ਸੇਵਾਦਾਰਾਂ ਨੇ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਹਿਮਾਚਲ ਪ੍ਰਦੇਸ਼ ਸਥਿਤ ਮਾਤਾ ਨੈਣਾ ਦੇਵੀ ਦੇ ਮੰਦਰ ਵਿਚ ਨਤਮਸਤਕ ਹੋਣ ਅਤੇ ਆਸ਼ੀਰਵਾਦ ਲੈਣ ਲਈ ਪੈਦਲ ਯਾਤਰਾ ਕਰਦੇ ਹਨ। ਇਸ ਸੇਵਾ ਕਾਰਜ ਵਿੱਚ ਬਾਬਾ ਸੀਤਾ ਰਾਮ ਦੀ ਅਗਵਾਈ ਹੇਠ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਭੁਪਿੰਦਰ ਰਾਣਾ ਪ੍ਰਧਾਨ, ਰਾਜਪੂਤ ਸਭਾ ਬੰਸੀ ਲਾਲ, ਮਲਕੀਤ ਸਿੰਘ ਭੂਰਾ, ਕੁਮਾਰ ਦੀਪਾ, ਵਲੰਟੀਅਰਾਂ ਨੇ ਬੜੀ ਸ਼ਰਧਾ ਨਾਲ ਸ਼ਰਧਾਲੂਆਂ ਦੀ ਸੇਵਾ ਕੀਤੀ ਅਤੇ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਮਾਹੌਲ ਪੂਰੀ ਤਰ੍ਹਾਂ ਭਗਤੀਮਈ ਹੋ ਗਿਆ।