ਖੇਡਾਂ ਦੇ ਸਾਮਾਨ ਲਈ ਦਿੱਤੀ ਡੇਢ ਲੱਖ ਰੁਪਏ ਦੀ ਗ੍ਰਾਂਟ
ਪਿੰਡ ਖੁਰਦਾਂ ਟੱਪਰੀਆਂ ਨੂੰ ਖੇਡਾਂ ਦੇ ਸਮਾਨ ਲਈ ਦਿੱਤੀ ਡੇਢ ਲੱਖ ਰੁਪਏ ਦੀ ਗ੍ਰਾਂਟ
Publish Date: Tue, 17 Feb 2026 05:02 PM (IST)
Updated Date: Wed, 18 Feb 2026 04:06 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ ਵੱਲੋਂ ਆਪਣੇ ਅਖਤਿਆਰੀ ਕੋਟੇ ਵਿਚੋਂ ਪਿੰਡ ਖੁਰਦਾਂ ਟੱਪਰੀਆਂ ਨੂੰ ਖੇਡਾਂ ਦੇ ਸਾਮਾਨ ਲਈ ਡੇਢ ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਸਤਨਾਮ ਜਲਾਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ।ਅਤੇ ਪਿੰਡਾਂ ਵਿਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਸਰਕਾਰ ਦਾ ਮੁੱਖ ਮਕਸਦ ਹੈ ਕਿ ਪਿੰਡਾਂ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਵੱਧ ਤੋਂ ਵੱਧ ਸਮਾਂ ਖੇਡ ਮੈਦਾਨਾਂ ਵਿਚ ਬਿਤਾਉਣ। ਉਨ੍ਹਾਂ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਹਿੱਸਾ ਬਣਨ ਲਈ ਪਿੰਡ ਦੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਦੇ ਵਿਚ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਟੋਲ ਫਰੀ ਨੰਬਰ ਤੇ ਦਿੱਤੀ ਜਾਵੇ ਜਾਂ ਉਨ੍ਹਾਂ ਨਾਲ ਰਾਬਤਾ ਕੀਤਾ ਜਾਵੇ।।ਉਨ੍ਹਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰੀ ਬਣਾਈ ਰੱਖਣ ਲਈ ਵੀ ਪ੍ਰੇਰਿਤ ਕੀਤਾ। ਸਮੂਹ ਪੰਚਾਇਤ ਵੱਲੋਂ ਸਤਨਾਮ ਜਲਾਲਪੁਰ ਦਾ ਧੰਨਵਾਦ ਕੀਤਾ ਗਿਆ।।ਇਸ ਮੌਕੇ ਪਿੰਡ ਦੇ ਸਰਪੰਚ, ਸੂਬੇਦਾਰ ਮੇਜਰ ਤੀਰਥ ਰਾਮ ਭੂੰਬਲਾ, ਲੱਕੀ ਚੌਧਰੀ ਦੁਬਈ, ਰਣਜੀਤ ਸਿੰਘ, ਯਸ਼ਪਾਲ ਭੂੰਬਲਾ, ਪ੍ਰੇਮ ਚੰਦ ਬੱਗਾ, ਮੋਹਣ ਲਾਲ ਪੰਚ, ਗੁਰਮੀਤ ਭੂੰਬਲਾ, ਉਂਕਾਰ ਬਿੱਟੂ, ਸਤੀਸ਼ ਟੋਨੀ, ਦੇਸ ਰਾਜ, ਦੀਪਕ ਕਟਾਰੀਆ, ਸੁਭਾਸ਼ ਭੂੰਬਲਾ, ਮਨੀ ਕਟਾਰੀਆ, ਵਾਸਦੇਵ ਭੂੰਬਲਾ, ਦਲਜੀਤ ਸੋਨੂੰ ਤੇ ਹੋਰ ਹਾਜ਼ਰ ਸਨ।