ਰਾਮ ਨਗਰ ਦੀ ਪੰਚਾਇਤ ਨੂੰ 1 ਲੱਖ ਰੁਪਏ ਦੀ ਗਰਾਂਟ ਦਿੱਤੀ
ਪਿੰਡ ਰਾਮ ਨਗਰ ਦੀ ਪੰਚਾਇਤ ਨੂੰ 1 ਲੱਖ ਰੁਪਏ ਦੀ ਗਰਾਂਟ ਦਿੱਤੀ
Publish Date: Sun, 15 Feb 2026 06:43 PM (IST)
Updated Date: Mon, 16 Feb 2026 04:09 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਪਿੰਡ ਰਾਮ ਨਗਰ ਦੀ ਪੰਚਾਇਤ ਨੂੰ ਖੇਡਾਂ ਦੇ ਸਮਾਨ ਅਤੇ ਓਪਨ ਜਿਮ ਲਈ 1 ਲੱਖ ਰੁਪਏ ਦਾ ਚੈੱਕ ਦਿੱਤਾ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਉਨ੍ਹਾਂ ਨੂੰ ਮਿਲ ਕੇ ਨੌਜਵਾਨਾਂ ਲਈ ਜਿਮ ਤੇ ਖੇਡਾਂ ਦੇ ਸਮਾਨ ਲਈ ਗਰਾਂਟ ਦੀ ਮੰਗ ਕੀਤੀ। ਜਿਸ ਨੂੰ ਮੁੱਖ ਰੱਖਦਿਆਂ ਹੋਇਆ ਉਨ੍ਹਾਂ ਆਪਣੇ ਅਖਤਿਆਰੀ ਕੋਟੇ ਵਿਚੋਂ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ।।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਸਰਕਾਰ ਵੱਲੋਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਖੁੱਲੇ ਗੱਫੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨ ਵੱਧ ਹੈ ਤੇ ਸਰਕਾਰ ਵੱਲੋਂ ਜੰਗੀ ਪੱਧਰ ਤੇ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕਈ ਪਿੰਡਾਂ ਵਿਚ ਖੇਡ ਮੈਦਾਨ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।।ਜਿਸ ਦਾ ਮਕਸਦ ਬੱਚੇ ਖੇਡਾਂ ਵੱਲ ਪ੍ਰੇਰਿਤ ਹੋਣ ਤੇ ਨਸ਼ਿਆਂ ਤੋਂ ਦੂਰ ਰਹਿਣ।।ਪਿੰਡ ਦੀ ਪੰਚਾਇਤ ਨੇ ਸਤਨਾਮ ਜਲਾਲਪੁਰ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਪਰਮਜੀਤ ਕੌਰ, ਰੇਨੂੰ ਪੰਚ, ਚਰਨਜੀਤ ਕੌਰ ਪੰਚ, ਵਿੰਦਰ ਕੌਰ ਪੰਚ, ਮਨਜੀਤ ਕੌਰ ਪੰਚ, ਗੁਰਪ੍ਰੀਤ ਕੌਰ ਪੰਚ, ਕਿਰਨਦੀਪ ਕੌਰ ਪੰਚ, ਬਲਵੀਰ ਮਾਣੇਵਾਲ ਤਹਿਸੀਲ ਪ੍ਰਧਾਨ, ਕਿਸਾਨ ਆਗੂ ਨਿਰਮਲ ਸਿੰਘ ਔਜਲਾ, ਮਨਦੀਪ ਕੁਮਾਰ, ਬਲਦੇਵ ਸਿੰਘ, ਰਘਵੀਰ ਸਿੰਘ, ਜੋਗੀ, ਬਲਬੀਰ ਸਿੰਘ, ਉਂਕਾਰ ਸਿੰਘ, ਜੀਤ ਰਾਮ, ਸਤਪਾਲ ਸਿੰਘ ਮੌਜੂਦ ਸਨ।