ਸ਼ੋਭਾ ਯਾਤਰਾ ਦਾ ਸਵਾਗਤ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ
ਬੰਗਾ ਵਿਖੇ ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ
Publish Date: Sat, 14 Feb 2026 07:54 PM (IST)
Updated Date: Sun, 15 Feb 2026 04:12 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਮੁਕੰਦਪੁਰ ਰੋਡ ਬੰਗਾ ਅਤੇ ਇਲਾਕਾ ਵਾਸੀਆਂ ਵੱਲੋਂ ਮਹਾਂ ਸ਼ਿਵਰਾਤਰੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਮੰਦਰ ਦੇ ਪੁਜਾਰੀ ਪੰਡਿਤ ਵਿਕਰਮਜੀਤ ਨੇ ਪੂਜਾ ਅਰਚਨਾ ਕਰਨ ਉਪਰੰਤ ਸ਼ੋਭਾ ਯਾਤਰਾ ਆਰੰਭ ਕੀਤੀ। ਇਹ ਸ਼ੋਭਾ ਯਾਤਰਾ ਮੰਦਰ ਤੋਂ ਆਰੰਭ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਮੇਨ ਬਾਜ਼ਾਰ, ਮਕੰਦਪੁਰ ਰੋਡ, ਰੇਲਵੇ ਰੋਡ, ਮਸੰਦਾ ਪੱਟੀ ਤੋ ਹੁੰਦੇ ਹੋਏ ਸ਼ਿਵ ਮੰਦਿਰ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਦਾ ਸਵਾਗਤ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਕੀਤਾ ਅਤੇ ਥਾਂ-ਥਾਂ ਤੇ ਲੰਗਰ ਲਗਾਏ ਗਏ। ਇਸ ਮੌਕੇ ਤੇ ਸੰਗਤਾਂ ਸ਼ਿਵ ਭੋਲੇ ਨਾਥ ਦੇ ਗੁਣਗਾਨ ਕਰ ਰਹੀਆਂ ਸਨ। ਸ਼ੋਭਾ ਯਾਤਰਾ ਵਿਚ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਦੇਖਣ ਯੋਗ ਸਨ। ਇਸ ਮੌਕੇ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਕੁਲਜੀਤ ਸਿੰਘ ਸਰਹਾਲ ਸੀਨੀਅਰ ਆਪ ਆਗੂ, ਚੌਧਰੀ ਮੋਹਨ ਲਾਲ ਭਾਜਪਾ ਆਗੂ, ਸੋਹਨ ਲਾਲ ਢੰਡਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਡਾ. ਬਲਵੀਰ ਸ਼ਰਮਾ ਪ੍ਰਧਾਨ, ਸ਼ਿਵ ਕੌੜਾ, ਪ੍ਰਿਤਪਾਲ ਬਜਾਜ, ਗਿਆਨ ਚੰਦ, ਐਡਵੋਕੇਟ ਵਿਜੇ ਕੁਮਾਰ ਛਾਬੜਾ, ਡਾ. ਰਾਜਨ ਸ਼ਰਮਾ, ਵਿਸ਼ਾਲ ਚੁੱਘ, ਪੰਡਿਤ ਵਿਕਰਮਜੀਤ, ਮਾਸਟਰ ਸੰਜੀਵ, ਸੁਭਾਸ਼ ਚੰਦਰ ਸ਼ਰਮਾ, ਮਨਜਿੰਦਰ ਸਿੰਘ, ਮੁਨੀਸ਼ ਚੁੱਘ, ਜਸਪਾਲ ਖੁਰਾਨਾ, ਸੁਦੇਸ਼ ਕੁਮਾਰ, ਰਕੇਸ਼ ਅਗਰਵਾਲ, ਬੂਟਾ ਰਾਮ ਅਟਵਾਲ, ਸੁਰਿੰਦਰ ਘਈ ਐਮਸੀ, ਅਰੁਣ ਘਈ, ਨਰਿੰਦਰਜੀਤ ਐਮਸੀ, ਗੁਲਸ਼ਨ ਕੁਮਾਰ, ਸਤੀਸ਼ ਸ਼ਰਮਾ, ਹਰਪਾਲ ਸਿੰਘ ਆਦਿ ਮੌਜੂਦ ਸਨ।