ਪ੍ਰਦੀਪ ਭਨੋਟ, ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਧਾਰਮਿਕ ਉਤਸਵ ਕਮੇਟੀ ਵੱਲੋਂ ਮਹਾਸ਼ਿਵਰਤਰੀ ਮੌਕੇ ਪੁਰਾਣੀ ਦਾਣਾ ਮੰਡੀ ਸਥਿਤ ਪ੍ਰਾਚੀਨ ਸ਼ਿਵ ਮੰਤਰ ਤੋਂ 16ਵੀਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਜਿਸ ਵਿਚ ਸੰਤਾਂ, ਮਹਾਪੁਰਸ਼ਾਂ ਸਮੇਤ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ਼ਿਵ ਸ਼ੰਕਰ ਭੋਲੇਨਾਥ ਭੰਡਾਰੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਪੰਡਿਤ ਮੁਨੀਸ਼ ਵਾਸਦੇਵ ਦੀ ਅਗਵਾਈ ਚ ਸ਼ਿਵ ਭਗਤਾਂ ਨੇ ਰੁਦਰਭਿਸ਼ੇਕ, ਨਵਗ੍ਰਹਿ ਪੂਜਾ, ਝੰਡੇ ਦੀ ਪੂਜਾ ਅਤੇ ਹੋਰ ਰਸਮਾਂ ਨਿਭਾਈਆਂ। ਇਹ ਸ਼ੋਭਾ ਯਾਤਰਾ ਨਹਿਰੂ ਗੇਟ ਤੋਂ ਸ਼ੁਰੂ ਹੋ ਕੇ ਪੁਰਾਣੀ ਕਚਿਹਰੀ ਰੋਡ, ਚੰਡੀਗੜ੍ਹ ਚੌਂਕ, ਆਰੀਆ ਸਮਾਜ ਰੋਡ, ਰਾਜਾ ਮੁਹੱਲਾ, ਕੋਠੀ ਰੋਡ, ਗੀਤਾ ਭਵਨ ਰੋਡ, ਲਾਲ ਚੌਂਕ, ਵਾਲਮੀਕਿ ਨਗਰ, ਰਵਿਦਾਸ ਨਗਰ, ਰੇਲਵੇ ਸਟੇਸ਼ਨ ਚੌਕ ਤੋਂ ਹੁੰਦਾ ਹੋਇਆ ਪੁਰਾਣੀ ਦਾਣਾ ਮੰਡੀ ਵਿਖੇ ਸਮਾਪਤ ਹੋਇਆ। ਸ਼ਰਧਾਲੂਆਂ ਵੱਲੋਂ ਵੱਖ-ਵੱਖ ਥਾਵਾਂ ਤੇ ਸਵਾਗਤੀ ਗੇਟ ਅਤੇ ਫਲਾਂ, ਮਠਿਆਈਆਂ, ਸਮੇਤ ਹੋਰ ਲੰਗਰ ਵਰਤਾਏ ਗਏ। ਇਸ ਮੌਕੇ ਸ਼ਰਧਾਲੂਆਂ ਵੱਲੋਂ ਸ਼ਿਵਲਿੰਗ ਦੀ ਆਰਤੀ ਵੀ ਕੀਤੀ ਗਈ। ਇਸ ਸ਼ੋਭਾ ਯਾਤਰਾ ਵਿਚ ਸ਼ਹਿਰ ਦੇ ਸਾਰੇ ਸ਼ਿਵ ਮੰਦਰਾਂ ਦੇ ਪ੍ਰਬੰਧਕਾਂ, ਮੈਂਬਰਾਂ ਨੇ ਸੁੰਦਰ ਝਾਂਕੀਆਂ ਕੱਢੀਆਂ। ਇਸ ਮੌਕੇ ਸਾਈਂ ਮੰਦਰ ਘਾਸ ਮੰਡੀ, ਗੁਰੂ ਕੀ ਬੇਰੀ, ਲਿੰਗੇਸ਼ਵਰ ਮਹਾਦੇਵ, ਨੀਲ ਕੰਠ ਮਹਾਦੇਵ ਮੰਦਰ, ਕੱਚਾ ਟੋਭਾ ਸ਼ਿਵ ਮੰਦਰ, ਬ੍ਰਹਮਾ ਕੁਮਾਰੀ ਪ੍ਰਜਾਪਿਤਾ ਯੂਨੀਵਰਸਿਟੀ, ਭੋਲੇ ਸ਼ੰਕਰ ਕਲੱਬ, ਵਿਸ਼ਵ ਹਿੰਦੂ ਪ੍ਰੀਸ਼ਦ, ਸ਼ਿਵ ਸੈਨਾ, ਹੀਰਾ ਜੱਟਾ ਮੁਹੱਲਾ ਦਾ ਸਪਤਾ ਸ਼ਿਵਪੁਰੀ ਮੰਦਰ ਵੱਲੋਂ ਭਗਵਾਨ ਸ਼ਿਵ-ਪਾਰਵਤੀ, ਰਾਧਾ ਕ੍ਰਿਸ਼ਨ, ਰਾਮ ਪਰਿਵਾਰ, ਰਾਮ ਲਕਸ਼ਮਣ ਅਤੇ ਭਗਵਾਨ ਸ਼ਿਵ ਦੀ ਝਾਂਕੀ ਕੱਢੀ ਗਈ। ਇਹ ਸ਼ੋਭਾ ਯਾਤਰਾ ਦਾਣਾ ਮੰਡੀ ਵਿਖੇ ਭਗਵਾਨ ਸ਼ਿਵ ਦੀ ਆਰਤੀ ਤੋਂ ਬਾਅਦ ਸਮਾਪਤ ਹੋਈ। ਇਸ ਮੌਕੇ ਰਮਨ ਖੋਸਲਾ, ਭਾਰਤੀ ਆਂਗਰਾ, ਅਸ਼ਵਨੀ ਜੋਸ਼ੀ, ਸੁਰਿੰਦਰ ਸਰੀਨ, ਸਾਬਕਾ ਨਗਰ ਪ੍ਰੀਸ਼ਦ ਪ੍ਰਧਾਨ ਰਾਜਿੰਦਰ ਚੋਪੜਾ, ਲਲਿਤ ਓਹਰੀ, ਜਤਿੰਦਰ ਸੇਂਗਰ, ਇੰਦਰਜੀਤ ਢੱਲ, ਲਲਿਤ ਸ਼ਰਮਾ, ਅਸ਼ੋਕ ਸ਼ਰਮਾ, ਰਾਕੇਸ਼ ਚੇਤਲ, ਮਾ. ਹੁਸਨ ਲਾਲ, ਸ਼ੇਖਰ ਭੰਡਾਰੀ, ਅਨਿਲ ਬਾਲੀ, ਭਾਰਤੀ ਆਂਗਰਾ, ਸਤਨਾਮ ਸਹਿਜਲ, ਰਾਘਵ ਸਹਿਪਾਲ, ਬੌਬੀ ਜਗੋਤਾ, ਕਸ਼ਿਸ਼ ਖੱਤਰੀ, ਪਰਵਿੰਦਰ ਬੱਤਰਾ, ਸ਼ਿਵ ਸੈਨਾ ਦੇ ਜਸਵਿੰਦਰ ਕੁਮਾਰ, ਦਰਸ਼ਨ ਲਾਲ, ਕਰਮਚੰਦ, ਸੁਰੇਸ਼ ਸ਼ਰਮਾ, ਜਸਵਿੰਦਰ ਜੱਸਾ, ਸੋਢੀ ਰਾਮ, ਚਰਨਜੀਤ, ਹਰੀਸ਼ ਦੇਵ, ਹਰੀਸ਼, ਵੱਡੀ ਗਿਣਤੀ ਵਿਚ ਹਾਜ਼ਰ ਸਨ।