ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ
ਨਵਾਂਸ਼ਹਿਰ 'ਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ
Publish Date: Sat, 31 Jan 2026 05:24 PM (IST)
Updated Date: Sun, 01 Feb 2026 04:08 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਸ਼੍ਰੀ ਗੁਰੂ ਰਵਿਦਾਸ ਮੰਦਰ ਨਵਾਂਸ਼ਹਿਰ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 649ਵਾਂ ਪ੍ਰਕਾਸ਼ ਪੁਰਬ ਤੇ ਅੱਜ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਝੰਡਾ ਲਹਿਰਾਉਣ ਦੀ ਰਸਮ ਰਾਜੇਸ਼ ਕੁਮਾਰ ਬਾਲੀ, ਨਗਰ ਕੀਰਤਨ ਦਾ ਉਦਘਾਟਨ ਮਾ. ਦੇਸ ਰਾਜ ਨੌਰਦ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਐੱਸਸੀ/ਬੀਸੀ ਅਧਿਆਪਕ ਯੂਨੀਅਨ, ਰੱਥ ਦਾ ਉਦਘਾਟਨ ਪ੍ਰਵੀਨ ਕੌਰ ਪ੍ਰਿੰਸੀਪਲ ਪੋਲ ਸਟਾਰ ਸਕੂਲ ਨਵਾਂਸ਼ਹਿਰ, ਪਾਲਕੀ ਦਾ ਉਦਘਾਟਨ ਬਹਾਦਰ ਚੰਦ, ਸਰਬਜੀਤ ਕੁਮਾਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜੇ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਬਾਬਾ ਸ਼ਾਮ ਦਾਸ ਗੱਦੀਨਸ਼ੀਨ ਮਾਹਲ ਗਹਿਲਾ ਵਾਲਿਆ ਦੀ ਰਹਿਨੁਮਾਈ ਹੇਠ ਭਾਰੀ ਗਿਣਤੀ ਵਿਚ ਅਦੁੱਤੀ ਸ਼ਾਨ ਨਾਲ ਨਗਰ ਕੀਰਤਨ ਸ਼੍ਰੀ ਗੁਰੂ ਰਵਿਦਾਸ ਮੰਦਰ ਨਵਾਂਸ਼ਹਿਰ ਤੋਂ ਆਰੰਭ ਹੋਇਆ। ਜਿਸ ਵਿਚ ਬ੍ਰਾਸ ਬੈਂਡ, ਜੈਨਪੁਰੀ ਬੈਂਡ, ਗੱਤਕਾ ਪਾਰਟੀਆਂ ਤੇ ਅਲੱਗ ਅਲੱਗ ਮੁਹੱਲਿਆਂ ਦੀਆਂ ਝਾਂਕੀਆਂ ਵੀ ਨਗਰ ਕੀਰਤਨ ਦੀ ਸ਼ੋਭਾ ਵਧਾਈ। ਇਹ ਨਗਰ ਕੀਰਤਨ ਰੇਲਵੇ ਰੋਡ, ਫੱਟੀ ਬਸਤਾ ਚੌਂਕ, ਚੰਡੀਗੜ੍ਹ ਚੌਂਕ, ਅੰਬੇਡਕਰ ਚੌਂਕ ਤੋਂ ਹੁੰਦਾ ਹੋਇਆ ਬੰਗਾ ਰੋਡ, ਗੜ੍ਹਸ਼ੰਕਰ ਰੋਡ ਤੋਂ ਹੁੰਦਾ ਹੋਇਆ ਆਰੀਆ ਸਮਾਜ ਰੋਡ, ਰਾਜਾ ਮੁਹੱਲਾ, ਤਾਰਾ ਆਈਸ ਫੈਕਟਰੀ ਰੋਡ, ਕੋਠੀ ਰੋਡ, ਐੱਮਸੀ ਰੋਡ, ਗੀਤਾ ਭਵਨ ਰੋਡ ਤੋਂ ਹੁੰਦਾ ਹੋਇਆ ਵਾਲਮੀਕਿ ਮੁਹੱਲਾ ਅਤੇ ਸ਼੍ਰੀ ਗੁਰੂ ਰਵਿਦਾਸ ਮੰਦਰ ਵਿਖੇ ਸੰਪਨ ਹੋਇਆ। ਪ੍ਰਬੰਧਕਾਂ ਨੇ ਦੱਸਿਆ ਕਿ ਰਾਤ 8 ਵਜੇ ਪ੍ਰੇਮ ਅਤੇ ਉਤਸ਼ਾਹ ਨਾਲ ਧਾਰਮਿਕ ਦੀਵਾਨ ਸਜਾਇਆ ਜਾਵੇਗਾ। ਸਟੇਜ ਦੀ ਪ੍ਰਧਾਨਗੀ ਜੋਗਰਾਜ ਜੋਗਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਕਰਨਗੇ। ਉਪਰੰਤ ਕਲਾਕਾਰ ਬਲਰਾਜ ਬਿਲਗਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਇਸੇ ਤਰ੍ਹਾਂ 1 ਫਰਵਰੀ ਨੂੰ ਭਾਈ ਅਜੀਤ ਸਿੰਘ ਨਵਾਂਸ਼ਹਿਰ, ਮਾਸ਼ਾ ਅਲੀ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੌਕੇ ਪ੍ਰਧਾਨ ਜੋਗਰਾਜ ਜੋਗਾ, ਵਾਈਸ ਪ੍ਰਧਾਨ ਪਾਲ ਚੰਦ ਪਾਲਾ, ਸੈਕਟਰੀ ਧਰਮਪਾਲ ਬਾਲੀ, ਜਨਰਲ ਸਕੱਤਰ ਲੱਕੀ ਕਰੜੇ, ਕੈਸ਼ੀਅਰ ਨਰੇਸ਼ ਕੁਮਾਰ, ਜੁਆਇੰਟ ਕੈਸ਼ੀਅਰ ਬਲਵਿੰਦਰ ਸਹਿਜਲ, ਚੇਅਰਮੈਨ ਰਾਮ ਲੁਭਾਇਆ. ਵਾਇਸ ਚੇਅਰਮੈਨ ਯੋਗੇਸ਼ ਬਾਲੀ, ਮੈਂਬਰਾਨ ਹਰਬੰਸ, ਪ੍ਰੇਮ ਲੱਧੜ, ਰਾਜਿੰਦਰ ਕੁਮਾਰ ਗੋਬਿੰਦਾ, ਅਮਰਨਾਥ ਬਾਲੀ, ਸੋਨੂੰ ਲੱਧੜ, ਰਮਨਦੀਪ ਲੱਧੜ, ਸੁਰੇਸ਼ ਕੁਮਾਰ ਜਨਾਗਲ, ਲਾਲ ਚੰਦ ਲਾਲੀ, ਰਵਿੰਦਰ ਬਾਲੀ, ਰਾਜ ਕੁਮਾਰ ਰਾਜਾ, ਨੌਜਵਾਨ ਸਭਾ ਦੇ ਪ੍ਰਧਾਨ ਧਰਮਿੰਦਰ ਬਾਲੀ, ਵਾਇਸ ਪ੍ਰਧਾਨ ਅਮਿਤ ਬਾਲੀ, ਜਤਿੰਦਰ ਬਾਲੀ ਕੈਸ਼ੀਅਰ ਸਮੇਤ ਹੋਰ ਸੰਗਤਾਂ ਹਾਜ਼ਰ ਸਨ।