ਬੰਗਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ
ਬੰਗਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ
Publish Date: Sat, 31 Jan 2026 04:56 PM (IST)
Updated Date: Sun, 01 Feb 2026 04:05 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਮੁਹੱਲਾ ਸਿੱਧ ਬੰਗਾ ਅਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬੰਗਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ। ਨਗਰ ਕੀਰਤਨ ਸ਼੍ਰੀ ਗੁਰੂ ਰਵਿਦਾਸ ਮੰਦਰ ਬੰਗਾ ਤੋਂ ਆਰੰਭ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਵਾਪਿਸ ਗੁਰਦੁਆਰਾ ਸਾਹਿਬ ਪਹੁੰਚ ਕੇ ਸੰਪੰਨ ਹੋਇਆ। ਨਗਰ ਕੀਰਤਨ ਗੜਸ਼ੰਕਰ ਰੋਡ, ਰੇਲਵੇ ਰੋਡ, ਮੁਕੰਦਪੁਰ ਰੋਡ, ਮੇਨ ਬੱਸ ਅੱਡਾ, ਮਸੰਦਾ ਪੱਟੀ ਅਤੇ ਬਾਜ਼ਾਰਾਂ ਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਪਹੁੰਚਿਆ। ਨਗਰ ਕੀਰਤਨ ਮੌਕੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਪੰਡਾਲ ਲਗਾਏ ਗਏ ਅਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾਂ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਵੀ ਲਗਾਏ। ਇਸ ਮੌਕੇ ਮਲਵਿੰਦਰ ਸਿੰਘ ਕੰਗ ਐਮਪੀ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਮਹਾਰਾਜ ਦਾ 650ਵਾਂ ਪ੍ਰਕਾਸ਼ ਦਿਹਾੜਾ ਧੂਮਧਾਮ ਨਾਲ ਮਨਾਇਆ ਜਾਵੇਗਾ। ਡਾ. ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ, ਕੁਲਜੀਤ ਸਿੰਘ ਸਰਹਾਲ ਇੰਚਾਰਜ ਹਲਕਾ ਸ਼੍ਰੀ ਆਨੰਦਪੁਰ ਸਾਹਿਬ, ਹਰਜੋਤ ਕੌਰ ਲੋਹਟੀਆ ਵਾਈਸ ਚੇਅਰਪਰਸਨ ਐੱਸਸੀ ਕਮਿਸ਼ਨ ਪੰਜਾਬ, ਚੌਧਰੀ ਮੋਹਣ ਲਾਲ ਸਾਬਕਾ ਵਿਧਾਇਕ, ਮੀਨਾ ਸੂੰਢ, ਡਾ. ਨਰੰਜਣ ਪਾਲ, ਪ੍ਰਵੀਨ ਬੰਗਾ ਬਸਪਾ ਆਗੂ, ਸੋਹਨ ਲਾਲ ਢੰਡਾ ਮੈਂਬਰ ਜ਼ਿਲ੍ਹਾ ਪਰਿਸ਼ਦ, ਬਲਵੀਰ ਕਰਨਾਣਾ, ਕੁਲਵਰਨ ਸਿੰਘ ਗਿੱਲ ਥਾਂਦੀਆਂ, ਬਲਜੀਤ ਰਾਏ ਬਿੱਟੂ ਪ੍ਰਧਾਨ ਸਮੇਤ ਪਵਨਜੀਤ ਸਿੰਘ ਸਿੱਧੂ, ਜਤਿੰਦਰ ਕੌਰ ਮੁੰਗਾ, ਬੀਬੀ ਸੁਰਿੰਦਰ ਕੌਰ, ਅਮਰਜੀਤ ਕਲਸੀ, ਰਾਮ ਕਿਸ਼ਨ ਪੱਲੀਝਿੱਕੀ, ਜੀਤ ਸਿੰਘ ਭਾਟੀਆ, ਰਛਪਾਲ ਕੌਰ ਬੈਂਸ ਐਮਸੀ, ਹਰਵੰਤ ਸਿੰਘ ਸੂੰਢ ਮਕਸੂਦਪੁਰ ਸਾਬਕਾ ਚੇਅਰਮੈਨ, ਵਿਜੇ ਗੁਣਾਚੌਰ, ਡਾ. ਕਸ਼ਮੀਰ ਚੰਦ, ਕੁਲਵਰਨ ਸਿੰਘ ਥਾਂਦੀਆਂ, ਰਾਮਦਾਸ ਮੁਕੰਦਪੁਰ, ਅਸ਼ੋਕ ਰਾਏ ਗੋਮਾ, ਕਮਲ ਭਾਟੀਆ, ਲਖਵਿੰਦਰ ਕੁਮਾਰ, ਜੈਪਾਲ ਠੇਕੇਦਾਰ, ਮਨੀਸ਼ ਕੁਮਾਰ, ਮਲਕੀਤ ਚੰਦ ਟੀਟੂ, ਜਸਵੀਰ ਸਿੰਘ ਹੀਰਾ, ਪਰਮਜੀਤ ਹੀਰਾ, ਮਨਜੀਤ ਚੁੰਬਰ ਸੋਨੂ, ਸੁਖਚੈਨ ਰਾਮ, ਡਾ. ਸਤਪਾਲ, ਰਕੇਸ਼ ਕੁਮਾਰ, ਪਰਮਜੀਤ ਪੰਮਾ, ਦਿਨੇਸ਼ ਕੁਮਾਰ, ਡਿਪਟੀ ਰਾਏ ਬੈਂਸ, ਕਮਲ ਰਾਏ, ਜੱਸਾ, ਬਿਕਰਮਜੀਤ, ਜਸਵੀਰ ਸਿੰਘ ਮੈਨੇਜਰ, ਦਲਜੀਤ ਸਿੰਘ ਅਤੇ ਹੋਰ ਸੰਗਤ ਹਾਜ਼ਰ ਸਨ।