- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਪਿੰਡ ਮਹਿੰਦੀਪੁਰ ਵਲੋਂ ਸਜਾਇਆ ਵਿਸ਼ਾਲ ਨਗਰ ਕੀਰਤਨ

ਸਮੁੱਚੀ ਨਗਰੀ ਨਗਰ ਕੀਰਤਨ ਦੇ ਜੈਕਾਰਿਆ ਨਾਲ ਗੂੰਜ ਉੱਠੀ
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਨਗਰ ਕੌਸਲ ਬਲਾਚੌਰ ਚ ਪੈਂਦੇ ਪਿੰਡ ਮਹਿੰਦੀਪੁਰ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆ ਦੀ ਅਗਵਾਈ ਵਿਚ ਮੰਦਿਰ ਅਸਥਾਨ ਤੋਂ ਆਰੰਭ ਹੋਏ ਇਸ ਨਗਰ ਕੀਰਤਨ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਸੁਸੋਭਿਤ ਪਾਲਕੀ ਵੱਖ ਵੱਖ ਕਿਸਮਾਂ ਦੇ ਫੁੱਲਾਂ ਦੀਆਂ ਮਾਲਵਾਂ ਨਾਲ ਸ਼ਿੰਗਾਰੀ ਹੋਈ ਸੀ। ਜੋ ਇੱਕ ਹੀ ਰੂਹਾਨੀਅਤ ਦੀ ਖੁਸ਼ਬੂ ਵੰਡਦੀ ਹੋਈ ਵਾਤਾਵਰਨ ਨੂੰ ਮਨਮੋਹਿਕ ਬਣਾ ਰਹੀ ਸੀ। ਇਸ ਨਗਰ ਕੀਰਤਨ ਵਿਚ ਵੱਖ-ਵੱਖ ਧਰਮਾਂ ਨਾਲ ਜੁੜੀ ਸੰਗਤ ਨੇ ਸਾਂਝੀਵਾਲਤਾ ਦਾ ਸੁਨੇਹਾ ਵੀ ਦਿੱਤਾ। ਨਗਰ ਕੀਰਤਨ ਦੇ ਅੱਗੇ ਜੈ ਦੁਰਗਾ ਬ੍ਰਾਂਸ ਬੈਂਡ ਪਾਰਟੀ ਚੱਲ ਰਹੀ ਸੀ, ਜਿਸ ਦੇ ਨਾਲ ਨਾਲ ਜਿੱਥੇ ਸੰਗਤਾਂ ਪੈਦਲ ਚੱਲ ਰਹੀਆਂ ਸਨ, ਉਥੇ ਹੀ ਮੋਟਰ ਸਾਈਕਲਾਂ, ਜੀਪਾਂ, ਟਰੈਕਟਰਾਂ, ਕਾਰਾ ਵਿਚ ਸੰਗਤ ਸਮੇਤ ਵੱਡੀ ਗਿਣਤੀ ਬੀਬੀਆਂ ਨੇ ਸ਼ਾਮਲ ਹੋ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਜਾਪ ਕੀਤਾ।
ਇਸ ਨਗਰ ਕੀਰਤਨ ਵਿਚ ਰਾਗੀ ਸਿੰਘਾ ਵੱਲੋਂ ਕੀਤਾ ਜਾ ਰਿਹਾ ਰਸਭਿੰਨਾ ਕੀਰਤਨ ਜਿੱਥੇ ਸੰਗਤਾਂ ਨੂੰ ਬਾਣੀ ਨਾਲ ਜੋੜ ਰਿਹਾ ਸੀ, ਉਥੇ ਹੀ ਵਾਤਾਵਰਣ ਨੂੰ ਹੋਰ ਵੀ ਰੂਹਾਨੀਅਤ ਬਣਾ ਰਿਹਾ ਸੀ। ਇਹ ਨਗਰ ਕੀਰਤਨ ਸ਼੍ਰੀ ਗੁਰੂ ਰਵਿਦਾਸ ਮੰਦਿਰ ਪਿੰਡ ਮਹਿੰਦੀਪੁਰ ਤੋਂ ਆਰੰਭ ਹੋਣ ਉਪਰੰਤ ਨਗਰ ਦੀ ਪਰਿਕਰਮਾ ਕਰਦਾ ਹੋਇਆ ਬਲਵੀਰ ਸਰਵਿਸ ਸਟੇਸ਼ਨ ਵਾਲੀ ਗਲੀ ਤੋਂ ਗੜ੍ਹਸੰਕਰ ਰੋਡ, ਮੇਨ ਚੌਕ ਅਤੇ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਮੰਦਿਰ ਅਸਥਾਨ ਤੇ ਨਿਰਵਿਘਨ ਸਮਾਪਤ ਹੋਇਆ। ਵੱਖ-ਵੱਖ ਸਥਾਨਾਂ ਤੇ ਸ਼ਰਧਾਲੂਆਂ ਵੱਲੋਂ ਸੰਗਤ ਲਈ ਕਈ ਪ੍ਰਕਾਰ ਦੇ ਲੰਗਰ ਪ੍ਰਸ਼ਾਦ ਵਜੋਂ ਵੀ ਵਰਤਾਏ ਗਏ। ਇਸ ਨਗਰ ਕੀਰਤਨ ਦੇ ਸੁਨਹਿਰੀ ਪਲਾਂ ਦੀਆਂ ਯਾਦਾਂ ਨੂੰ ਸਾਂਭਣ ਲਈ ਸੰਗਤ ਆਪਣੇ ਮੋਬਾਇਲ ਫੋਨਾਂ ਤੇ ਤਸਵੀਰਾਂ ਖਿੱਚ ਰਹੀਆਂ ਸਨ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਧਾਨ ਪਿਆਰਾ ਲਾਲ ਬਿਜਲੀ ਵਾਲੇ, ਵਾਇਸ ਪ੍ਰਧਾਨ ਕੌਸਲਰ ਪਰਮਿੰਦਰ ਪੰਮਾ ਭਾਟੀਆ, ਐੱਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ, ਹਲਕਾ ਵਿਧਾਇਕ ਸੰਤੋਸ਼ ਕਟਾਰੀਆ, ਨਗਰ ਕੌਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ, ਸੁਨੀਤਾ ਸ਼ਰਮਾ, ਸਮਾਜ ਸੇਵੀ ਬਲਜੀਤ ਕੌਰ, ਹੰਸ ਰਾਜ, ਨਿਰਮਲਾ ਰਾਣੀ, ਜਸਵਿੰਦਰ ਸਿਆਣ, ਥਾਣੇਦਾਰ ਰਾਮ ਪਾਲ, ਮਹਿੰਦਰ ਪਾਲ, ਕਰਨੈਲ ਸਿੰਘ, ਸਾਬਕਾ ਕੌਸਲਰ ਦਿਲਬਾਗ ਚੰਦ, ਲਾਲ ਬਹਾਦਰ ਗਾਂਧੀ, ਸੋਢੀ ਸਿੰਘ, ਜੋਗਿੰਦਰ ਚੇਲਾ, ਬਾਬੂ ਆਤਮਾ ਰਾਮ, ਜਤਿੰਦਰ ਕੁਮਾਰ ਸੋਨੂੰ, ਮੇਜਰ ਸਿੰਘ, ਮਨਜੀਤ ਬੇਦੀ, ਕੁਲਵਿੰਦਰ ਮੰਡ, ਸੁਖਦੇਵ ਰਾਜ, ਰਣਜੀਤ ਕਾਕਾ, ਜਸਵੀਰ ਸਿੰਘ ਸਰੋਆ ਅੰਮ੍ਰਿਤ ਵੱਡੀ ਗਿਣਤੀ ਵਿਚ ਹੋਰ ਵੀ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।