ਬੀਬੀ ਗੁਰਮੀਤ ਕੌਰ ਖਟਕੜ ਨਮਿੱਤ ਸਤਿਕਾਰ ਸਮਾਗਮ ਕਰਵਾਇਆ
ਬੀਬੀ ਗੁਰਮੀਤ ਕੌਰ ਖਟਕੜ ਨਮਿੱਤ ਸਤਿਕਾਰ ਸਮਾਗਮ ਕਰਵਾਇਆ
Publish Date: Mon, 19 Jan 2026 05:35 PM (IST)
Updated Date: Tue, 20 Jan 2026 04:09 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਬੰਗਾ ਦੇ ਸਾਬਕਾ ਜਥੇਬੰਦਕ ਮੁਖੀ ਕੁਲਵਿੰਦਰ ਖਟਕੜ ਦੇ ਮਾਤਾ ਗੁਰਮੀਤ ਕੌਰ ਨਮਿੱਤ ਸਤਿਕਾਰ ਸਮਾਗਮ ਉਨ੍ਹਾਂ ਦੇ ਪਿੰਡ ਖਟਕੜ ਕਲਾਂ ਵਿਖੇ ਕਰਵਾਇਆ ਜੋ ਧਾਰਮਿਕ ਅਡੰਬਰਾਂ ਤੋਂ ਰਹਿਤ, ਘਿਸੇ-ਪਿਟੇ ਰੂੜੀਵਾਦੀ ਰਸਮਾਂ-ਰਿਵਾਜਾਂ ਨੂੰ ਤਿਲਾਂਜਲੀ ਦਿੰਦਾ ਹੋਇਆ ਨਿਰੋਲ ਤਰਕਸ਼ੀਲ ਅਤੇ ਵਿਗਿਆਨਕ ਵਿਚਾਰਾਂ ਦਾ ਛੱਟਾ ਦਿੰਦਾ ਹੋਇਆ ਨੇਪਰੇ ਚੜ੍ਹਿਆ। ਮੁੱਖ ਬੁਲਾਰੇ ਰਿਟਾ. ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਹੀਰਾ ਨੇ ਬਲੱਡ ਪਰੈਸ਼ਰ, ਸ਼ੂਗਰ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਹੋਣ ਦੇ ਕਾਰਨ, ਲੱਛਣ, ਇਲਾਜ ਅਤੇ ਇਨ੍ਹਾਂ ਤੋਂ ਛੁਟਕਾਰਾ ਪਾਉਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਤਰਕਸ਼ੀਲ ਆਗੂ ਸੱਤਪਾਲ ਸਲੋਹ, ਸੁਖਦੇਵ ਫਗਵਾੜਾ, ਬੂਟਾ ਸਿੰਘ ਮਹਿਮੂਦਪੁਰ, ਮਾ. ਜਗਦੀਸ਼ ਰਾਏਪੁਰ ਡੱਬਾ ਅਤੇ ਬਲਦੇਵ ਸਿੰਘ ਰਹਿਪਾ ਕੈਨੇਡਾ ਨੇ ਕਿਹਾ ਕਿ ਚੰਗੀ ਅਤੇ ਲੰਬੀ ਜ਼ਿੰਦਗੀ ਜਿਊਣ ਲਈ ਸਾਨੂੰ ਸੰਤੁਲਿਤ ਖੁਰਾਕ ਅਤੇ ਸਰੀਰਕ ਕਸਰਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਲਗਾਤਾਰ ਮਿਹਨਤ ਅਤੇ ਸੰਘਰਸ਼ ਕਰਨਾ ਚਾਹੀਦਾ ਹੈ।ਅਤੇ ਤਰਕਸ਼ੀਲ ਨਜ਼ਰੀਏ ਨਾਲ ਜਬਰ-ਜ਼ੁਲਮ ਖ਼ਿਲਾਫ਼ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਭਿਆਚਾਰਕ ਵਿਭਾਗ ਮੁਖੀ ਜੋਗਿੰਦਰ ਕੁੱਲੇਵਾਲ ਨੇ ਸਮਾਜ ਵਿਚ ਤਰਕਸ਼ੀਲ ਸੱਭਿਆਚਾਰ ਸਿਰਜਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਆਓ ਬੇ-ਲੋੜੀਆਂ ਰਹੁ-ਰੀਤਾਂ ਨੂੰ ਤਿਆਗ ਕੇ ਸਮੇਂ ਦੇ ਹਾਣੀ ਬਣੀਏ ਅਤੇ ਮਾਨਸਿਕ ਗ਼ੁਲਾਮੀ ਤੋਂ ਛੁਟਕਾਰਾ ਪਾਈਏ। ਇਕਾਈ ਬੰਗਾ ਦੇ ਆਗੂ ਲੈਕ. ਸੰਤੋਸ਼ ਖਟਕੜ ਅਤੇ ਰੂਬੀ ਬੰਗਾ ਨੇ ਮਾਂ ਦੇ ਰੁਤਬੇ ਨੂੰ ਵਡਿਆਉਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਅਤੇ ਘਰਾਂ ਵਿਚ ਇਹੋ ਜਿਹੇ ਸਮਾਗਮ ਕਰਵਾਉਣ ਲਈ ਪ੍ਰੇਰਿਤ ਕੀਤਾ।।ਧਰਮਿੰਦਰ ਮਸਾਣੀ ਅਤੇ ਰਿਟਾ. ਪੀਟੀ ਜੋਗਿੰਦਰ ਪਾਲ ਖਟਕੜ ਦੁਆਰਾ ਇਨਕਲਾਬੀ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਵੀ ਮਾਤਾ ਗੁਰਮੀਤ ਕੌਰ ਅਤੇ ਪਰਿਵਾਰ ਪ੍ਰਤੀ ਆਪਣੀਆਂ ਸਨੇਹੀ ਭਾਵਨਾਵਾਂ ਪ੍ਰਗਟ ਕੀਤੀਆਂ।।ਲੈਕ. ਬਲਵੀਰ ਕੁਮਾਰ ਨਵਾਂਸ਼ਹਿਰ, ਤੀਰਥ ਰਸੂਲਪੁਰੀ ਅਤੇ ਹੋਰ ਰਿਸ਼ਤੇਦਾਰਾਂ ਮਿੱਤਰਾਂ-ਦੋਸਤਾਂ ਨੇ ਮਾਤਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਸਰਪੰਚ ਨਿੰਦਰ ਮਾਈ ਦਿੱਤਾ ਨੇ ਤਰਕਸ਼ੀਲ ਅਗਾਂਹਵਧੂ ਵਿਚਾਰਾਂ ਨੂੰ ਪ੍ਰਗਟਾਉਂਦੀ ਪ੍ਰਦਰਸ਼ਨੀ ਲਾਈ ਤੇ ਸੁਖਵਿੰਦਰ ਲੰਗੇਰੀ ਨੇ ਬੁੱਕ ਸਟਾਲ ਲਾਈ। ਜਿਸਨੇ ਲੋਕਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ। ਸਮੁਚੀ ਸਟੇਜ ਦੀ ਕਾਰਵਾਈ ਮਾ. ਜਗਦੀਸ਼ ਰਾਏਪੁਰ ਡੱਬਾ ਦੁਆਰਾ ਚਲਾਈ ਗਈ।।ਇਸ ਮੌਕੇ ਮੋਹਨ ਬੀਕਾ, ਸੁਖਵਿੰਦਰ ਗੋਗਾ, ਬਲਜੀਤ ਖਟਕੜ, ਸਤਨਾਮ ਖਟਕੜ, ਕੁਲਦੀਪ ਜੇਠੂ ਮਜਾਰਾ, ਡਾ. ਬਲਦੇਵ ਸਿੰਘ ਬੀਕਾ, ਸੁੱਚਾ ਰਾਮ, ਕਮਲੇਸ਼, ਨੀਲਮ, ਭਗਵਾਨ ਦਾਸ, ਸਤਨਾਮ ਸਿੰਘ, ਮਨਦੀਪ, ਬਲਵਿੰਦਰ ਕੌਰ, ਰਾਜ ਕੁਮਾਰੀ, ਬਿਮਲਾ ਰਾਣੀ, ਕਮਲਜੀਤ ਕੌਰ, ਅੰਜੂ ਬੇਦੀ, ਅਜਵਿੰਦਰ ਵਿਰਦੀ, ਬਚਨ ਕੌਰ, ਜਗਨ ਨਾਥ, ਜਗਤਾਰ ਸਿੰਘ ਅਤੇ ਹੋਰ ਬਹੁਤ ਸਾਰੇ ਰਿਸ਼ਤੇਦਾਰ ਹਾਜ਼ਰ ਸਨ।