ਬਾਬਾ ਬੇਰੀ ਵਾਲਿਆਂ ਦੇ ਅਸਥਾਨ 'ਤੇ ਸਮਾਗਮ ਕਰਵਾਇਆ
ਬਾਬਾ ਬੇਰੀ ਵਾਲਿਆਂ ਦੇ ਅਸਥਾਨ 'ਤੇ ਸਮਾਗਮ ਕਰਵਾਇਆ
Publish Date: Sat, 03 Jan 2026 04:36 PM (IST)
Updated Date: Sat, 03 Jan 2026 04:38 PM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਬਾਬਾ ਬੇਰੀ ਵਾਲੇ ਦੇ ਅਸਥਾਨ ਪਿੰਡ ਖਾਨਪੁਰ ਵਿਖੇ ਕਾਕਾ ਜਬੀਰ ਸਿੰਘ ਦੇ ਜਨਮ ਦਿਨ ਮੌਕੇ ਇੱਕ ਵਿਸ਼ੇਸ਼ ਸਮਾਗਮ ਨੰਬਰਦਾਰ ਬਲਵਿੰਦਰ ਸਿੰਘ ਬਚੜਾ ਅਤੇ ਸਮੂਹ ਬਚੜਾ ਪਰਿਵਾਰ ਦੀ ਅਗਵਾਈ ਵਿਚ ਕਰਵਾਇਆ ਗਿਆ। ਸ਼੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸਮਾਗਮ ਦੇ ਖੁੱਲੇ ਪੰਡਾਲ ਵਿਚ ਭਾਈ ਰਜਿੰਦਰ ਸਿੰਘ ਦੇ ਜਥੇ ਅਤੇ ਬਾਬਾ ਗੁਲਾਬ ਸਿੰਘ ਦੇ ਜਥੇ ਵੱਲੋਂ ਕੀਰਤਨ ਕੀਤਾ। ਪ੍ਰਸਿੱਧ ਗਾਇਕ ਬੂਟਾ ਮੁਹੰਮਦ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਗੁਰੂ ਜਸ ਦੇ ਰੰਗ ਵਿਚ ਰੰਗਿਆ। ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ, ਜਥੇਦਾਰ ਨਰਿੰਦਰ ਸਿੰਘ ਰਾਏ ਇੰਜ. ਨਰਿੰਦਰ ਬੰਗਾ, ਸਾਬਕਾ ਸਰਪੰਚ ਤੀਰਥ ਰੱਤੂ, ਸੁਰਜੀਤ ਰੱਤੂ, ਹੰਸ ਰਾਜ ਬੰਗਾ, ਜਸਵਿੰਦਰ ਸਿੰਘ ਬਚੜਾ, ਜਗਤਾਰ ਸਿੰਘ ਬੀਕਾ, ਡਾ. ਦੇਸ ਰਾਜ ਸਾਬਕਾ ਚੇਅਰਮੈਨ, ਪ੍ਰਦੀਪ ਭਨੋਟ, ਹਰਮੇਸ਼ ਬੰਗਾ, ਪ੍ਰੋ. ਰਾਮਪਲ ਬੰਗਾ, ਬਲਵਿੰਦਰ ਸਿੰਘ ਸੁੰਮਨ ਅਤੇ ਹੋਰ ਪਤਵੰਤੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।