ਢਾਬੇ ਮਾਲਕ ਦੇ ਪੁੱਤਰ ਵੱਲੋਂ ਚਲਾਈ ਗੋਲੀ 'ਚ ਗਾਹਕ ਜ਼ਖ਼ਮੀ
ਢਾਬੇ ਮਾਲਕ ਦੇ ਪੁੱਤਰ ਵੱਲੋਂ ਚਲਾਈ ਗੋਲੀ 'ਚ ਇਕ ਗ੍ਰਾਹਕ ਗੰਭੀਰ ਜ਼ਖਮੀ
Publish Date: Thu, 08 Jan 2026 05:11 PM (IST)
Updated Date: Fri, 09 Jan 2026 04:06 AM (IST)
ਢਾਬੇ ’ਤੇ ਰੋਟੀ ਖਾਣ ਉਪਰੰਤ ਗਾਹਕ ਦੀ ਸਿਹਤ ਖਰਾਬ ਹੋਣ ਤੇ ਹੋਈ ਝੜਪ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਅਧੀਨ ਆਉਂਦੇ ਬੰਗਾ ਰੋਡ ਸਥਿਤ ਪਿੰਡ ਮਹਾਲੋਂ ਰੋਡ ਇਕ ਢਾਬੇ ਦੇ ਮਾਲਕ ਦੇ ਪੁੱਤਰ ਵੱਲੋਂ ਚਲਾਈ ਗੋਲੀ ਕਾਰਨ ਇਕ ਗ੍ਰਾਹਕ ਗੰਭੀਰ ਜ਼ਖਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਉਕਤ ਢਾਬੇ ਤੇ ਰੋਟੀ ਖਾਣ ਲਈ ਆਏ ਇਕ ਵਿਅਕਤੀ ਦੀ ਖਾਣਾ ਖਾਣ ਤੋਂ ਬਾਅਦ ਸਿਹਤ ਖਰਾਬ ਹੋਣ ਕਾਰਨ ਹੋਈ ਤੂੰ-ਤੂੰ, ਮੈਂ-ਮੈਂ ’ਚ ਢਾਬੇ ਦੇ ਮਾਲਕ ਦੇ ਪੁੱਤਰ ਵੱਲੋਂ ਕਥਿਤ ਤੌਰ ਤੇ ਚਲਾਈ ਗੋਲੀ ਕਾਰਨ ਰੋਟੀ ਖਾਣ ਲਈ ਆਇਆ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉਧਰ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਲਾਲ ਦਾ ਢਾਬਾ ਮਾਲਕ ਦੇ ਪੁੱਤਰ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ। ਇਸ ਮਾਮਲੇ ਵਿਚ ਜ਼ਖਮੀ ਵਿਅਕਤੀ ਦੇ ਬਿਆਨਾਂ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।