ਗੰਨੇ ਦੀ ਭਰੀ ਟਰਾਲੀ ਨੂੰ ਬੱਸ ਨੇ ਮਾਰੀ ਸਾਈਡ, ਟਰਾਲੀ ਪਲਟੀ
ਗੰਨੇ ਦੀ ਭਰੀ ਟਰਾਲੀ ਨੂੰ ਬੱਸ ਨੇ ਮਾਰੀ ਸਾਈਡ, ਟਰਾਲੀ ਪਲਟੀ
Publish Date: Sat, 28 Feb 2026 05:46 PM (IST)
Updated Date: Sun, 01 Mar 2026 04:07 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਬਲਾਚੌਰ ਤੋਂ ਰੋਪੜ ਮੁੱਖ ਮਾਰਗ ਤੇ ਪਿੰਡ ਮੁੱਤੋਂ ਗਿੱਲ ਢਾਬੇ ਨੇੜੇ ਗੰਨੇ ਨਾਲ ਭਰੀ ਇਕ ਟਰੈਕਟਰ ਟਰਾਲੀ ਨੂੰ ਪੰਜਾਬ ਰੋਡਵੇਜ਼ ਦੀ ਬੱਸ ਵੱਲੋਂ ਸਾਈਡ ਮਾਰਨ ਤੇ ਟਰੈਕਟਰ ਟਰਾਲੀ ਪਲਟ ਗਈ ਹੈ। ਇਸ ਹਾਦਸੇ ਦੀ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਪੁੱਜੇ ਐੱਸਐੱਸਐੱਫ ਟੀਮ ਦੇ ਇੰਚਾਰਜ ਨੇ ਦੱਸਿਆ ਕਿ ਹਾਦਸਾ ਗ੍ਰਸਤ ਗੰਨੇ ਨਾਲ ਭਰੀ ਹੋਈ ਟਰੈਕਟਰ-ਟਰਾਲ਼ੀ ਨੂੰ ਇਕਬਾਲ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਬਲਾਚੌਰ ਚਲਾ ਰਿਹਾ ਸੀ, ਜੋ ਕਿ ਬਲਾਚੌਰ ਤੋਂ ਰੋਪੜ ਸਾਈਡ ਗੰਨੇ ਦੀ ਭਰੀ ਟਰਾਲੀ ਲੈ ਕੇ ਜਾ ਰਿਹਾ ਸੀ, ਜਦੋਂ ਉਹ ਪਿੰਡ ਮੁੱਤੋਂ ਗਿੱਲ ਢਾਬੇ ਨਜ਼ਦੀਕ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਇੱਕ ਪੰਜਾਬ ਰੋਡਵੇਜ਼ ਦੀ ਬੱਸ ਨੰ. ਪੀਬੀ-07-ਬੀ-ਕਿਯੂ-5439ਨੇ ਸਾਈਡ ਮਾਰੀ, ਜਿਸ ਕਰ ਕੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਗੰਨੇ ਨਾਲ ਭਰੀ ਹੋਈ ਟਰਾਲੀ ਪਲਟ ਗਈ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜੇਸੀਬੀ ਦੀ ਮੱਦਦ ਨਾਲ ਟਰੈਕਟਰ-ਟਰਾਲੀ ਨੂੰ ਸਾਈਡ ਕਰਵਾ ਕੇ ਰੋਡ ਕਲੀਅਰ ਕਰਵਾਇਆ। ਇਸ ਘਟਨਾ ਸੰਬੰਧੀ ਪੁਲਿਸ ਥਾਣਾ ਕਾਠਗੜ੍ਹ ਦੇ ਤਫਤੀਸ਼ੀ ਅਫਸਰ ਏਐਸਆਈ ਰਾਜ ਕੁਮਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।