ਵਿਦੇਸ਼ ਭੇਜਣ ਦੇ ਨਾਂ ’ਤੇ 80 ਹਜ਼ਾਰ ਦੀ ਮਾਰੀ ਠੱਗੀ
ਵਿਦੇਸ਼ ਭੇਜਣ ਦੇ ਨਾਂਅ ਤੇ 80 ਹਜ਼ਾਰ ਦੀ ਮਾਰੀ ਠੱਗੀ
Publish Date: Tue, 10 Mar 2026 07:44 PM (IST)
Updated Date: Wed, 11 Mar 2026 04:13 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ ਵਿਦੇਸ਼ ਭੇਜਣ ਦੇ ਨਾਂਅ ਤੇ ਠਗੀ ਮਾਰਨ ਦੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਥਾਣਾ ਔੜ ਦੇ ਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਨੀਲ ਕੁਮਾਰ ਪੁੱਤਰ ਕਸ਼ਮੀਰ ਲਾਲ ਵਾਸੀ ਪਿੰਡ ਬੈਰਸੀਆਂ ਨੇ ਦਰਖਾਸਤ ਦਿੱਤੀ ਕਿ ਗੁਰਪ੍ਰੀਤ ਪੁੱਤਰ ਕੁਲਵੰਤ ਸਿੰਘ ਵਾਸੀ ਵਿਸ਼ਵਕਰਮਾ ਕਲੋਨੀ ਕਾਲਕਾ ਜ਼ਿਲ੍ਹਾ ਪੰਚਕੂਲਾ ਹਾਲ ਵਾਸੀ ਪਿੰਡ ਘਟਾਰੋਂ ਨੇ ਉਸ ਨਾਲ ਵਿਦੇਸ਼ ਆਸਟ੍ਰੇਲੀਆ ਭੇਜਣ ਦੇ ਨਾਂਅ ਤੇ 1.70 ਲੱਖ ਰੁਪਏ ਦੀ ਠੱਗੀ ਮਾਰੀ ਹੈ, ਜਿਸ ’ਚੋਂ ਉਸ ਨੇ 90 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਹਨ ਪਰ ਬਾਕੀ ਰਹਿੰਦੇ 80 ਹਜ਼ਾਰ ਰੁਪਏ ਵਾਪਸ ਨਹੀਂ ਕਰ ਰਿਹਾ। ਪੁਲਿਸ ਨੇ ਸੁਨੀਲ ਕੁਮਾਰ ਦੇ ਬਿਆਨ ਤੇ ਗੁਰਪ੍ਰੀਤ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਕਥਿਤ ਮੁਲਜ਼ਮ ਦੀ ਗ੍ਰਿਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ।