48ਵਾਂ ਸਲਾਨਾ ਜਗਰਾਤਾ ਤੇ ਭੰਡਾਰਾ 22 ਨੂੰ
48ਵਾਂ ਸਲਾਨਾ ਜਗਰਾਤਾ ਤੇ ਭੰਡਾਰਾ 22 ਨੂੰ
Publish Date: Mon, 09 Feb 2026 03:47 PM (IST)
Updated Date: Mon, 09 Feb 2026 03:50 PM (IST)
ਲਖਵਿੰਦਰ ਸੋਨੂੰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜਗਦੰਬੇ ਸੇਵਕ ਸਭਾ ਪਿੰਡ ਗੋਰਖਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਜਗਰਾਤਾ ਅਤੇ ਭੰਡਾਰਾ ਧੂਮ-ਧਾਮ ਨਾਲ 22 ਫਰਵਰੀ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਬਲਵਿੰਦਰ ਕੁਮਾਰ ਨੇ ਦੱਸਿਆ ਕਿ 22 ਫਰਵਰੀ ਨੂੰ ਸਵੇਰੇ 9 ਵਜੇ ਹਵਨ ਯੱਗ ਹੋਵੇਗਾ ਉਪਰੰਤ ਚਾਹ-ਪਕੌੜਿਆਂ ਦਾ ਲੰਗਰ ਅਤੁੱਟ ਚੱਲੇਗਾ ਤੇ ਸ਼ਾਮ ਨੂੰ ਵੀ ਮਾਤਾ ਦੇ ਭੰਡਾਰੇ ਦਾ ਲੰਗਰ ਅਤੁੱਟ ਵਰਤਾਏ ਜਾਣਗੇ। ਮਾਤਾ ਜੀ ਦੀ ਜੋਤ ਸਨੇਹੀ ਮੰਦਿਰ ਨਵਾਂਸ਼ਹਿਰ ਤੋਂ ਲਿਆਂਦੀ ਜਾਵੇਗੀ। ਰਾਤ ਨੂੰ 9 ਵਜੋਂ ਤੋਂ 12 ਵਜੇ ਤੱਕ ਪੰਜਾਬ ਦੇ ਮਸ਼ਹੂਰ ਕਲਾਕਾਰ ਸੰਦੀਪ ਉਧਨਵਾਲ ਉਪਰੰਤ 3 ਵਜੇ ਤੱਕ ਜੋਤੀ ਸ਼ਰਮਾ ਐਂਡ ਪਾਰਟੀ ਵੱਲੋਂ ਮਾਤਾ ਜੀ ਦਾ ਗੁਣਗਾਨ ਕੀਤਾ ਜਾਵੇਗਾ ਤੇ ਤਾਰਾ ਰਾਣੀ ਦੀ ਕਥਾ ਪ੍ਰਦੀਪ ਪੰਡਿਤ ਵੱਲੋਂ ਕੀਤੀ ਜਾਵੇਗੀ।.ਸਭਾ ਵੱਲੋਂ ਜਗਰਾਤੇ ਸੰਬੰਧੀ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਰਾਜ ਕੁਮਾਰ, ਵਿਜੇ ਕੁਮਾਰ, ਮਦਨ ਲਾਲ, ਰਾਮ ਲੁਭਾਇਆ, ਸੁਰੇਸ਼ ਕੁਮਾਰ, ਕੁਲਵਿੰਦਰ ਜੀਤ ਅਗਰਵਾਲ, ਅਮਰੀਕ ਚੰਦ, ਵੇਦ ਪ੍ਰਕਾਸ਼, ਅਸ਼ਨੀ ਕੁਮਾਰ, ਪੰਕਜ ਗਰੇਵਾਲ, ਦਿਲਬਾਗ, ਸੰਦੀਪ ਕੁਮਾਰ, ਸਤੀਸ਼ ਕੁਮਾਰ, ਜਰਨੈਲ ਚੰਦ, ਸ਼ਿਵ ਕੁਮਾਰ ਆਦਿ ਹਾਜ਼ਰ ਸਨ।