ਵਿਦਿਆਰਥੀਆਂ ਨੂੰ 430 ਗਰਮ ਕੋਟੀਆਂ ਵੰਡੀਆਂ
ਵਿਦਿਆਰਥੀਆਂ ਨੂੰ 430 ਗਰਮ ਕੋਟੀਆਂ ਵੰਡੀਆਂ
Publish Date: Thu, 22 Jan 2026 05:29 PM (IST)
Updated Date: Fri, 23 Jan 2026 04:07 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਬੰਗਾ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਡੇਰਾ ਬਾਬਾ ਨਾਨਕ, ਮਨਸੂਰਕੇ, ਸਹਿਜਾਦਾ ਅਤੇ ਪੱਖੋਕੇ ਦੇ ਸਕੂਲਾਂ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਸਕੂਲ ਯੂਨੀਫਾਰਮ ਦੀਆਂ ਕੋਟੀਆਂ ਵੰਡੀਆਂ। ਇਸੇ ਤਰ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸ਼ਹਿਜਾਦ ਵਿਖੇ ਸੁਸਾਇਟੀ ਵੱਲੋਂ ਵਿਦਿਆਰਥੀਆਂ ਨੂੰ 430 ਗਰਮ ਕੋਟੀਆਂ ਦਿੱਤੀਆਂ ਗਈਆਂ। ਜਿਨ੍ਹਾਂ ਦੀ ਸੇਵਾ ਰਿਟਾਇਰਡ ਲੈਕਚਰਾਰ ਮਲਕੀਤ ਸਿੰਘ ਡੁਲਕੂ, ਅਮਰਜੀਤ ਸਿੰਘ ਡੁਲਕੂ ਤੇ ਹਰਵਿੰਦਰ ਸਿੰਘ ਡੁਲਕੂ ਪਿੰਡ ਕਾਹਮਾ ਵੱਲੋਂ ਦਿੱਤੀ ਗਈ। ਸੁਸਾਇਟੀ ਦੇ ਮੈਂਬਰਾਂ ਵੱਲੋਂ ਇਸ ਪਰਿਵਾਰ ਦਾ ਤਹਿ ਦਿਲੋ ਧੰਨਵਾਦ ਕੀਤਾ। ਇੱਥੇ ਵਰਣਨਯੋਗ ਹੈ ਕਿ ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੋਸਾਇਟੀ ਬੰਗਾ ਵੱਲੋਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਕੁਝ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਵਿਦਿਆਰਥੀਆਂ ਦੀਆਂ ਫੀਸਾਂ, ਸਟੇਸ਼ਨਰੀ ਅਤੇ ਬੋਰਡ ਇਮਤਿਹਾਨਾਂ ਦੀ ਫੀਸ ਆਦਿ ਲਈ ਕੁੱਲ ਸਾਢੇ ਛੇ ਲੱਖ ਰੁਪਏ ਦੀ ਮਦਦ ਦਿੱਤੀ ਗਈ ਸੀ। ਸੁਸਾਇਟੀ ਦੀ ਪ੍ਰਧਾਨ ਮਨਜੀਤ ਕੌਰ ਬੋਲਾ ਨੇ ਦਾਨੀ ਸੱਜਣਾਂ ਦਾ ਖਾਸ ਕਰਕੇ ਕਾਰਜਕਾਰੀ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗਾਇਕ ਗੀਤਕਾਰ ਅਮਰਦੀਪ ਬੰਗਾ, ਸਰਬਜੀਤ ਸਿੰਘ ਮੰਗੂਵਾਲ, ਕੁਲਵੀਰ ਸਿੰਘ ਪਾਬਲਾ, ਹਰਜਿੰਦਰ ਸਿੰਘ ਰਾਜੂ, ਗੁਰਮੀਤ ਸਿੰਘ ਨੌਰਾ, ਡਾ. ਬਲਵਿੰਦਰ ਸਿੰਘ ਬੰਦੇਸਾ, ਮਾ. ਰਮੇਸ਼ ਸਵਸਥੀ, ਸਰਪੰਚ ਪਰਮਜੀਤ ਸਿੰਘ, ਚਰਨਜੀਤ ਕੌਰ ਬੋਲਾ, ਰਿਟਾਇਰਡ ਮੇਜਰ ਜਨਰਲ ਜਸਵੀਰ ਕੌਰ ਗਰੇਵਾਲ, ਬਲਵਿੰਦਰ ਕੌਰ ਪੰਧੇਰ ਆਦਿ ਹਾਜ਼ਰ ਸਨ।