ਨਸ਼ਾ ਕਰਦਿਆਂ 3 ਨੌਜਵਾਨ ਕਾਬੂ
ਨਸ਼ਾ ਕਰਦਿਆਂ 3 ਨੌਜਵਾਨ ਕਾਬੂ
Publish Date: Sun, 08 Feb 2026 04:09 PM (IST)
Updated Date: Sun, 08 Feb 2026 04:11 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਥਾਣਿਆਂ ਅਧੀਨ ਆਉਂਦੇ ਇਲਾਕੇ ਵਿਚ ਨਸ਼ਾ ਕਰਦਿਆਂ ਤਿੰਨ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਲੇਡੀ ਹੈੱਡ ਕਾਂਸਟੇਬਲ ਲਖਵਿੰਦਰ ਕੌਰ ਨੇ ਦੱਸਿਆ ਕਿ ਸੁਖਵੀਰ ਸਿੰਘ ਉਰਫ ਸੁੱਖਾ ਪੁੱਤਰ ਜੋਗਾ ਸਿੰਘ ਵਾਸੀ ਰਾਣੇਵਾਲ ਨੂੰ ਇਕ ਪੰਨੀ ਜਿਸ ਵਿਚ ਹੈਰੋਇਨ ਸੜੀ ਹੋਈ, ਇਕ ਲਾਈਟਰ, ਇਕ 10 ਰੁਪਏ ਦਾ ਪਾਈਪ ਨੁਮਾ ਨੋਟ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਮੇਤ ਪੁਸਿ ਪਾਰਟੀ ਗਸ਼ਤ ਦੌਰਾਨ ਪਿੰਡ ਜਾਡਲਾ ਤੋਂ ਨਿਹਰ ਦੇ ਨਾਲ ਨਾਲ ਪੱਕੀ ਸੜਕ ਰਾਹੀਂ ਪਿੰਡ ਸਨਾਵਾ ਵੱਲ ਨੂੰ ਜਾ ਰਹੇ ਸੀ ਤਾਂ ਸ਼ਮਸ਼ਾਨ ਘਾਟ ਪਿੰਡ ਸਨਾਵਾ ਦੇ ਗੇਟ ਕੋਲ ਬਾਹਰ ਦਰੱਖਤ ਥੱਲੇ ਪੱਤਿਆਂ ਉੱਪਰ ਇਕ ਨੌਜਵਾਨ ਬੈਠਾ ਦਿਖਾਈ ਦਿੱਤਾ। ਜੋ ਪੰਨੀ ਹੇਠਾਂ ਲਾਈਟਰ ਨਾਲ ਅੱਗ ਬਾਲ ਪੰਨੀ ਉਪਰ ਉੱਠ ਰਹੇ ਧੁੰਏ ਨੂੰ ਸੁੰਘ ਰਿਹਾ ਸੀ। ਪੁਲਿਸ ਨੇ ਕਥਿਤ ਮੁਲਜ਼ਮ ਸੁਖਵੀਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੁਸਰੇ ਮਾਮਲੇ ਵਿਚ ਪੁਲਿਸ ਨੇ ਨਸ਼ਾ ਕਰਦਿਆਂ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਮੁਕੰਦਪੁਰ ਦੇ ਐੱਸਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਉਰਫ ਪਿੰਦੂ ਪੁੱਤਰ ਰਾਮ ਰਤਨ ਵਾਸੀ ਝਿੰਗੜਾ ਨੂੰ ਕਥਿਤ ਤੌਰ ਤੇ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਐੱਸਆਈ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਮੁਕੰਦਪੁਰ ਤੋਂ ਸ਼ੇਖੁਪਰ ਵੱਲ ਜ ਰਹੇ ਸੀ ਤਾਂ ਸ਼ੈਲਰ ਪਾਸ ਨੇੜੇ ਦਾਣਾ ਮੰਡੀ ਟੀ ਪੁਆਇੰਟ ਲਿੰਕ ਰੋਡ ਤੇ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਵਿੰਦਰ ਸਿੰਘ ਜੋ ਹੈਰੋਇਨ ਦਾ ਨਸ਼ਾ ਕਰਨ ਦਾ ਆਦੀ ਹੈ ਅਤੇ ਦਾਣਆ ਮੰਡੀ ਮੁਕੰਦਪੁਰ ਦੇ ਕਮਰਾ ਅਗੇ ਬਣੇ ਬਰਾਂਡਾ ਵਿਚ ਹੈਰੋਇਨ ਦਾ ਨਸ਼ਾ ਕਰ ਰਿਹਾ ਹੈ, ਰੇਡ ਕਰਨ ਤੇ ਕਾਬੂ ਆ ਸਕਦਾ ਹੈ। ਪੁਲਿਸ ਨੇ ਕਥਿਤ ਮੁਲਜ਼ਮ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਲਾਈਟਰ, ਹੈਰੋਇਨ ਅਲੂਦ ਪੰਨੀ, ਇਕ 10 ਰੁਪਏ ਦਾ ਨੋਟ ਬ੍ਰਾਮਦ ਕੀਤਾ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੀਸਰੇ ਮਾਮਲੇ ਵਿਚ ਪੁਲਿਸ ਥਾਣਾ ਬਲਾਚੌਰ ਦੇ ਐੱਚਸੀ ਤਰਨਜੀਤ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਮਹਿਤਪੁਰ ਸਾਈਡ ਨੂੰ ਜਾ ਰਹੇ ਸੀ ਤਾਂ ਪਾਂਧੀ ਦਾ ਭੱਠਾ ਪਿੰਡ ਮਹਿਤਪੁਰ ਪਾਸ ਮੁੜੇ ਰਸਤੇ ਪਾਸ ਇਕ ਨੌਜਵਾਨ ਬੈਠਾ ਦਿਖਾਈ ਦਿੱਤਾ। ਜੋ ਫੋਇਲ ਪੇਪਰ ਤੇ ਕੋਈ ਨਸ਼ੀਲੀ ਚੀਜ ਰੱਖ ਕੇ ਉਸ ਦੇ ਥੱਲੇ ਆਪਣੇ ਹੱਥ ਵਿਚ ਫੜੀ ਮਾਚਿਸ ਦੀਆਂ ਤੀਲੀਆਂ ਨੂੰ ਜਲਾ ਕੇ ਸੇਕ ਰਿਹਾ ਸੀ ਅਤੇ ਉਸ ਵਿਚੋਂ ਨਿਕਲ ਰਹੇ ਧੂੰਏ ਨੂੰ ਪਾਇਪ ਨੂਮਾ ਚੀਜ ਨਾਲ ਸੁੰਘ ਰਿਹਾ ਸੀ। ਜਿਸ ਨੂੰ ਕਾਬੂ ਕਰਕੇ ਨਾਂਅ ਪਤਾ ਪੁਛਿਆ ਤਾਂ ਉਸ ਨੇ ਆਪਣਾ ਨਾਂਅ ਹਨੀ ਕੁਮਾਰ ਉਰਫ ਸੋਨੂੰ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਮਹਿਮੂਦਪੁਰ ਮੰਡਾਰ ਦੱਸਿਆ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।