ਹੈਰੋਇਨ ਸਮੇਤ ਤਿੰਨ ਕਾਬੂ
9.50 ਗ੍ਰਾਮ ਹੈਰੋਇਨ ਸਮੇਤ 3 ਵਿਅਕਤੀ ਕਾਬੂ
Publish Date: Tue, 17 Mar 2026 02:57 PM (IST)
Updated Date: Wed, 18 Mar 2026 04:01 AM (IST)

ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ 9.50 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਕੇ ਮਾਮਲੇ ਦਰਜ ਕੀਤੇ ਹਨ। ਪੁਲਿਸ ਥਾਣਾ ਸਦਰ ਬੰਗਾ ਦੇ ਮੁੱਖੀ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਜਦੋਂ ਪਿੰਡ ਮਜਾਰੀ ਦੇ ਸ਼ਮਸ਼ਾਨਘਾਟ ਨੇੜੇ ਪੁੱਜੇ ਤਾਂ ਉਨ੍ਹਾਂ ਸਾਹਮਣੇ ਤੋਂ ਆ ਰਹੇ ਇਕ ਨੌਜਵਾਨ ਨੂੰ ਦੇਖਿਆ, ਜਿਸ ਨੇ ਆਪਣੀ ਜੇਬ ਵਿਚੋਂ ਇਕ ਲਿਫਾਫੀ ਕੱਢ ਕੇ ਨਾਲ ਦੇ ਸਾਥੀ ਨੌਜਵਾਨ ਨੂੰ ਫੜਾ ਦਿੱਤੀ, ਜਿਸ ਨੇ ਉਹ ਲਿਫਾਫੀ ਘਾਹ-ਫੂਸ ’ਚ ਸੁੱਟ ਦਿੱਤੀ ਅਤੇ ਪਿੱਛੇ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁੱਛਣ ’ਤੇ ਉਨ੍ਹਾਂ ਆਪਣੇ ਨਾਂਅ ਮਨੀਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਸੰਚਾਲੀ ਬਾਜ਼ਾਰ ਬੰਗਾ ਤੇ ਦੂਜੇ ਨੇ ਆਪਣਾ ਨਾਂ ਅਭਿਨਵ ਦੂਆ ਪੁੱਤਰ ਜਗਜੀਤ ਦੂਆ ਵਾਸੀ ਸੰਚਾਲੀ ਬਾਜਾਰ ਬੰਗਾ ਦੱਸਿਆ। ਜਦੋਂ ਪੁਲਿਸ ਨੇ ਉਨ੍ਹਾਂ ਵੱਲੋਂ ਸੁੱਟੀ ਲਿਫਾਫੀ ਦੀ ਜਾਂਚ ਕੀਤੀ ਤਾਂ ਉਸ ’ਚੋਂ 4.10 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਦੂਸਰੇ ਮਾਮਲੇ ’ਚ ਪੁਲਿਸ ਥਾਣਾ ਮੁਕੰਦਪੁਰ ਦੇ ਏਐੱਸਆਈ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਅਪਰਾ-ਮੁਕੰਦਪੁਰ ਲਿੰਕ ਰੋਡ ਤੇ ਦਾਣਾ ਮੰਡੀ ਨੇੜੇ ਖੜ੍ਹੇ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਉਸ ਕੋਲੋਂ 5.40 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁੱਛਣ ਤੇ ਉਸ ਨੇ ਆਪਣਾ ਨਾਂਅ ਵਿਕਾਸ ਕੁਮਾਰ ਪੁੱਤਰ ਵਾਲਚੰਦ ਪਾਸਵਾਨ ਵਾਸੀ ਪਿੰਡ ਬਰੀਆਰਪੁਰ ਜ਼ਿਲ੍ਹਾ ਵੈਸ਼ਾਲੀ (ਬਿਹਾਰ) ਦੱਸਿਆ। ਪੁਲਿਸ ਵੱਲੋਂ ਕਾਬੂ ਕੀਤੇ ਗਏ ਕਥਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।