2 ਕਾਰਾਂ ਦੀ ਟੱਕਰ 'ਚ 3 ਜ਼ਖਮੀਂ
2 ਕਾਰਾਂ ਦੀ ਟੱਕਰ 'ਚ 3 ਜ਼ਖਮੀਂ
Publish Date: Wed, 18 Mar 2026 04:23 PM (IST)
Updated Date: Wed, 18 Mar 2026 04:25 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਨੈਸ਼ਨਲ ਹਾਈਵੇ ਕ੍ਰਾਸ ਕੱਟ ਟੌਂਸਾ ਨਜਦੀਕ ਦੋ ਕਾਰਾਂ ਦੀ ਟੱਕਰ ਵਿਚ ਤਿੰਨ ਵਿਅਕਤੀ ਜਖਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਲਟੋ ਕਾਰ ਨੰਬਰ ਪੀਬੀ-12-ਏਐਫ-8882 ਜਿਸ ਨੂੰ ਅਸ਼ੀਸ਼ ਕੁਮਾਰ ਪੁੱਤਰ ਸੁੱਖ ਰਾਮ ਵਾਸੀ ਮਕਾਨ ਨੰ-2883 ਰੋਪੜ ਚਲਾ ਰਿਹਾ ਸੀ। ਜੋ ਕਿ ਰੋਪੜ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ। ਉਸਨੇ ਟੌਂਸਾ ਕੱਟ ਨਜਦੀਕ ਅਚਾਨਕ ਗੱਡੀ ਕੱਟ ਦਿੱਤੀ। ਜਿਸ ਕਰਕੇ ਪਿੱਛੇ ਤੋਂ ਆ ਰਹੀ ਮਾਰੂਤੀ ਗੱਡੀ ਐਚਪੀ-12-ਡੀ-3461 ਜਿਸ ਨੂੰ ਕਿ ਹਰਸ਼ਜੀਤ ਸੋਨੀ ਪੁੱਤਰ ਹੇਮਰਾਜ ਵਾਸੀ ਦਿਭੋਟਾ ਨਾਲਾਗੜ (ਹਿਮਾਚਲ) ਚਲਾ ਰਿਹਾ ਸੀ। ਦੋਹਾਂ ਕਾਰਾਂ ਦੀ ਆਪਸੀ ਟੱਕਰ ਵਿਚ ਮਰੂਤੀ ਸਵਾਰ 3 ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਰੋਪੜ ਪਹੁੰਚਾਇਆ ਅਤੇ ਕਾਰਾਂ ਨੂੰ ਇਕ ਪਾਸੇ ਕਰਵਾਕੇ ਆਵਾਜਾਹੀ ਸ਼ੂਰੂ ਕਰਵਾ ਦਿੱਤੀ ਗਈ ਹੈ। ਉਧਰ ਤਫਤੀਸ਼ੀ ਅਫ਼ਸਰ ਏਐਸਆਈ ਰਾਮ ਸ਼ਾਹ ਨੇ ਦੱਸਿਆ ਕਿ ਪੁਲਿਸ ਥਾਣਾ ਕਾਠਗੜ੍ਹ ਵਿਖੇ ਇਸ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।