26ਵਾਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਾਇਆ
26ਵਾਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ
Publish Date: Thu, 19 Mar 2026 06:29 PM (IST)
Updated Date: Fri, 20 Mar 2026 04:11 AM (IST)

ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ ਸ਼੍ਰੀ ਰਾਮ ਸ਼ਰਣਮ ਸਤਸੰਗ ਘਰ ਲਾਲ ਚੌਕ ਨਵਾਂਸ਼ਹਿਰ ਵਿਖੇ ਸ਼੍ਰੀ ਰਾਮ ਸ਼ਰਣਮ ਸੇਵਾ ਸੰਸਥਾ ਵੱਲੋਂ 26ਵਾਂ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ ਲਗਾਇਆ। ਜਿਸ ਦਾ ਉਦਘਾਟਨ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਜਲੰਧਰ ਜ਼ੋਨ ਦੇ ਵਾਈਸ ਪ੍ਰੈਜ਼ੀਡੈਂਟ ਸੁਸ਼ੀਲ ਕੁਮਾਰ ਪੁਰੀ ਵੱਲੋਂ ਰੀਬਨ ਕੱਟ ਕੇ ਕੀਤਾ।।ਮੁੱਖ ਸੇਵਾਦਾਰ ਡਾ. ਜੇਡੀ ਵਰਮਾ ਨੇ ਦੱਸਿਆ ਕਿ ਕੈਂਪ ਵਿਚ 275 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਵੱਲੋਂ ਕੀਤੀ ਗਈ। ਕੈਂਪ ਦੌਰਾਨ 100 ਮਰੀਜ਼ਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ। ਉਨ੍ਹਾਂ ਦੱਸਿਆ ਕਿ 19 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਕੀਤੇ ਜਾਣਗੇ। ਮਰੀਜ਼ਾਂ ਦੇ ਆਉਣ-ਜਾਣ, ਰਹਿਣ, ਖਾਣ-ਪੀਣ ਅਤੇ ਆਪ੍ਰੇਸ਼ਨ ਦੇ ਖਰਚੇ ਦੀ ਸੇਵਾ ਸ਼੍ਰੀ ਰਾਮ ਸ਼ਰਣਮ ਸੇਵਾ ਸੰਸਥਾ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਡਾ. ਮੰਨਤ, ਡਾ. ਮਨਪ੍ਰੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਦਿਲਰਾਜ ਸਿੰਘ, ਆਯੂਸ਼, ਰਾਣਾ, ਮਾ. ਹੁਸਨ ਲਾਲ, ਅਸ਼ੋਕ ਸ਼ਰਮਾ, ਮਨੋਹਰ ਲਾਲ, ਪ੍ਰਦੀਪ ਜੋਸ਼ੀ, ਪ੍ਰਦੀਪ ਢੀਂਗਰਾ, ਸੁਰੇਸ਼ ਗੌਤਮ, ਸੁਭਾਸ਼ ਅਰੋੜਾ, ਰੋਮੀ ਲੜੋਈਆ, ਦੀਪਕ ਵਰਮਾ, ਨਵੀਨ ਵਰਮਾ, ਕਰਿਸ਼, ਸੁਨੀਲ ਬਹਿਲ, ਚੇਤਨ ਸ਼ਰਮਾ, ਸੁਮਨ ਬਜਾਜ, ਰੰਜਨਾ, ਕੋਮਲ, ਭਾਰਤੀ, ਨੀਲਮ ਵਰਮਾ, ਨੀਲਮ ਮੁਖੀਜਾ, ਸੁਰਜੀਤ ਕੌਰ, ਨੀਨਾ ਦੇਵੀ, ਲਲਿਤਾ ਤੇ ਹੋਰ ਹਾਜ਼ਰ ਸਨ।