ਸੰਤ ਸ਼ਹਿਨਸ਼ਾਹ ਦੀ 22ਵੀਂ ਬਰਸੀ ਉਤਸ਼ਾਹ ਨਾਲ ਮਨਾਈ
ਸੰਤ ਸ਼ਹਿਨਸ਼ਾਹ ਦੀ 22ਵੀਂ ਬਰਸੀ ਸ਼ਰਧਾ 'ਤੇ ਉਤਸ਼ਾਹ ਨਾਲ ਮਨਾਈ
Publish Date: Sun, 11 Jan 2026 06:11 PM (IST)
Updated Date: Mon, 12 Jan 2026 04:12 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਕੁਟੀਆ ਸੰਤ ਸ਼ਹਿਨਸ਼ਾਹ ਵੈੱਲਫੇਅਰ ਟਰੱਸਟ ਮੁਕੰਦਪੁਰ ਵੱਲੋਂ ਸਮੂਹ ਨਗਰ ਨਿਵਾਸੀਆਂ, ਐੱਨਆਰਆਈ ਵੀਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੰਤ ਸ਼ਹਿਨਸ਼ਾਹ ਦੀ ਸਾਲਾਨਾ 22ਵੀਂ ਬਰਸੀ ਕੁਟੀਆ ਵਿਖੇ ਕੁਟੀਆ ਪ੍ਰਬੰਧਕ ਕਮੇਟੀ, ਸਮੂਹ ਸੰਗਤ ਤੇ ਸੰਤ ਅਮਰੀਕ ਦਾਸ ਦੀ ਅਗਵਾਈ ਵਿਚ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ। ਸਵੇਰ ਵੇਲੇ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਉਪਰੰਤ ਹਵਨ ਯਗ ਕਰਵਾਇਆ ਗਿਆ। ਸੰਤ ਅਮਰੀਕ ਦਾਸ ਮੁੱਖੀ ਡੇਰਾ ਪ੍ਰੇਮਪੁਰਾ ਜਗਤਪੁਰ-ਬਘੌਰਾ ਨੇ ਸੰਗਤਾਂ ਨੂੰ ਕਿਹਾ ਕਿ ਸਾਨੂੰ ਸੰਤਾਂ ਮਹਾਂਪੁਰਸ਼ਾਂ ਦੇ ਪਾਏ ਪੂਰਨਿਆਂ ਤੋਂ ਚਲਦਿਆਂ ਤੇ ਉਨ੍ਹਾਂ ਵੱਲੋਂ ਦਿੱਤੇ ਉਪਦੇਸ਼ਾਂ ਨੂੰ ਆਪਣੇ ਜੀਵਨ ਚ ਗ੍ਰਹਿਣ ਕਰ ਕੇ ਆਪਣਾ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ। ਸੰਤ ਮੱਖਣ ਸਿੰਘ ਡੇਰਾ ਪ੍ਰੇਮਪੁਰਾ ਜਗਤਪੁਰ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ। ਅੰਤ ਵਿਚ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਆਏ ਸੰਤਾਂ ਮਹਾਂਪੁਰਸ਼ਾਂ, ਦਾਨੀ ਸੱਜਣਾਂ, ਸੇਵਾ ਨਿਭਾਉਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ। ਸੰਗਤਾਂ ਲਈ ਭੰਡਾਰਾ ਅਤੁੱਟ ਵਰਤਾਇਆ। ਇਸ ਮੌਕੇ ਸੰਤ ਮੱਖਣ ਸਿੰਘ, ਡਾ. ਅਸ਼ੋਕ ਚੌਧਰੀ, ਰਜੀਵ ਘਈ, ਸੁਭਾਸ਼ ਸੇਹਲੀ, ਪ੍ਰਦੀਪ ਭਨੋਟ, ਮੁਖਤਿਆਰ ਸਿੰਘ, ਕੁਲਵਿੰਦਰ ਕਿੰਦਾ, ਸੁਰਿੰਦਰ ਬਜਾਜ, ਆਸ਼ਾ ਘਈ, ਅਨਮੋਲ ਘਈ, ਅਨੀਤਾ ਭਨੋਟ, ਮੰਗਲ ਸਿੰਘ, ਸੁਖਜੀਵਨ ਸਿੰਘ, ਰਜੀਵ ਘਈ, ਕੁਲਦੀਪ ਸਿੰਘ, ਕੁੰਦਨ ਸਿੰਘ, ਬਲਵੀਰ ਸਿੰਘ ਤੋਂ ਇਲਾਵਾ ਹੋਰ ਸੰਗਤਾਂ ਵੀ ਹਾਜ਼ਰ ਸਨ।