22ਵਾਂ ਛਿੰਝ ਮੇਲਾ ਮੁਕੰਦਪੁਰ ਦਾ 15 ਨੂੰ
22ਵਾਂ ਛਿੰਝ ਮੇਲਾ ਮੁਕੰਦਪੁਰ ਦਾ 15 ਨੂੰ
Publish Date: Thu, 05 Feb 2026 04:10 PM (IST)
Updated Date: Thu, 05 Feb 2026 04:11 PM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਸੰਤ ਸ਼ਹਿਨਸ਼ਾਹ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ 22 ਵਾਂ ਛਿੰਝ ਮੇਲਾ ਮੁਕੰਦਪੁਰ ਦਾ ਮਿਤੀ 15 ਫਰਵਰੀ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਜੂ ਭਲਵਾਨ ਅਖਾੜਾ ਸ਼ਹਿਨਸ਼ਾਹ ਨੇ ਦੱਸਿਆ ਕਿ ਸੱਦੇ ਹੋਏ ਅਖਾੜਿਆਂ ਦੇ 25 ਸਾਲ ਤੋਂ ਘੱਟ ਉਮਰ ਦੀਆਂ 20 ਕੁਸ਼ਤੀਆਂ ਕਰਾਈਆਂ ਜਾਣਗੀਆਂ। ਜਿਸ ਵਿਚ ਜੇਤੂ ਅਤੇ ਉਪ ਜੇਤੂ ਭਲਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜਸਕਰਨ ਮਾਲੋਮਜਾਰਾ, ਸਲਮਾਨ ਖਾਨ ਮਾਹਿਲ ਗਹਿਲਾਂ, ਹਰਪਾਲ ਮੰਗਲੀ ਅਤੇ ਦੁੱਲਾ ਮੁਕੰਦਪੁਰ ਵਿਚਾਲੇ ਵੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਨੂੰ ਲੈ ਕੇ ਭਲਵਾਨਾਂ ਅਤੇ ਲੋਕਾਂ ਵਿਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਮੁਕੰਮਲ ਕੀਤੀਆਂ ਜਾ ਰਹੀਆਂ ਹਨ।