ਘਰ ’ਚੋਂ 200 ਯੂਰੋ, ਸੋਨੇ ਦੀ ਮੁੰਦਰੀ ਤੇ ਮੋਬਾਈਲ ਫੋਨ ਚੋਰੀ
ਘਰ ਵਿਚੋਂ 200 ਯੂਰੋ, ਇਕ ਸੋਨੇ ਦੀ ਮੁੰਦਰੀ, ਇਕ ਮੋਬਾਇਲ ਫੋਨ ਚੋਰੀ
Publish Date: Sat, 07 Mar 2026 07:21 PM (IST)
Updated Date: Sun, 08 Mar 2026 04:15 AM (IST)
ਚੋਰੀ ਮਾਮਲੇ ਵਿਚ ਤਿੰਨ ਕਥਿਤ ਮੁਲਜ਼ਮ ਕਾਬੂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਇਕ ਘਰ ਵਿਚੋਂ 200 ਯੂਰੋ, ਇਕ ਸੋਨੇ ਦੀ ਮੁੰਦਰੀ ਅਤੇ ਇਕ ਮੋਬਾਇਲ ਫੋਨ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ਼ ਥਾਣਾ ਬਹਿਰਾਮ ਦੇ ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਭਰੋਲੀ ਦੇ ਬਿਆਨ ਤੇ ਵਿਸ਼ਾਲ ਪੁੱਤਰ ਸੁਖਵਿੰਦਰ ਕੁਮਾਰ ਵਾਸੀ ਸੰਧਵਾ ਹਾਲ ਵਾਸੀ ਭਰੋਲੀ ਦੇ ਖਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਹੈ। ਜਸਵਿੰਦਰ ਕੌਰ ਨੇ ਦੱਸਿਆ ਕਿ ਕਥਿਤ ਮੁਲਜ਼ਮ ਵੱਲੋਂ ਉਨ੍ਹਾਂ ਦੇ ਘਰ ਰਾਤ ਸਮੇਂ ਦਾਖਲ ਹੋ ਕੇ ਜਿੰਦਰੇ ਤੋੜ ਕੇ ਅਲਮਾਰੀ ਵਿਚੋਂ 200 ਯੂਰੋ, ਇਕ ਸੋਨੇ ਦੀ ਮੁੰਦਰੀ ਅਤੇ ਇਕ ਮੋਬਾਇਲ ਫੋਨ ਚੋਰੀ ਕਰਨ ਤੇ ਦਰਜ ਰਜਿਸਟਰ ਕੀਤਾ ਹੈ। ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ ਕਥਿਤ ਮੁਲਜ਼ਮਾਂ ਵਿਸ਼ਾਲ ਵਾਸੀ ਸੰਧਵਾ, ਸਨੀ ਕੁਮਾਰ ਪੁੱਤਰ ਰਾਣਾ ਰਾਮ ਵਾਸੀ ਸੰਧਵਾ, ਲੇਖ ਰਾਜ ਪੁੱਤਰ ਤੀਰਥ ਰਾਮ ਵਾਸੀ ਸੰਧਵਾ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।