20 ਲੱਖ ਮਨਰੇਗਾ ਕਿਰਤੀ ਮੋਦੀ ਦੇ ਪੰਜਾਬ ਦੌਰੇ ’ਤੇ ਲਾਈ ਬੈਠੇ ਆਸ
20 ਲੱਖ ਮਨਰੇਗਾ ਕਿਰਤੀ ਮੋਦੀ ਦੇ ਪੰਜਾਬ ਦੌਰੇ ਤੇ ਲਾਈ ਬੈਠੇ ਆਸ
Publish Date: Sun, 01 Feb 2026 05:14 PM (IST)
Updated Date: Mon, 02 Feb 2026 04:08 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਪੰਜਾਬ ਅੰਦਰ ਕੰਮ ਕਰ ਰਹੇ 20 ਲੱਖ ਮਨਰੇਗਾ ਕਿਰਤੀ ਬਹੁਤ ਆਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਤੱਕ ਰਹੇ ਹਨ। ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਕਿਹਾ ਕਿ ਮਜ਼ਦੂਰ ਇਸ ਆਸ ਵਿਚ ਹਨ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਉਣਾ ਮਨਰੇਗਾ ਕਾਨੂੰਨ ਦੀ ਬਹਾਲੀ ਲਈ ਰਾਹ ਖੁੱਲ੍ਹੇਗਾ। ਸਾਥੀ ਰਾਣਾ ਨੇ ਮੰਗ ਕੀਤੀ ਕਿ 20 ਲੱਖ ਪੰਜਾਬ ਦੇ ਕਿਰਤੀ ਮਨਰੇਗਾ ਕਾਨੂੰਨ ਦੀ ਬਹਾਲੀ ਦੀ ਮੰਗ ਕਰ ਰਹੇ ਹਨ। ਇਨ੍ਹਾਂ ਕਿਰਤੀਆਂ ਵਿਚ 75 ਫ਼ੀਸਦੀ ਐੱਸਸੀ ਵਰਗ ਨਾਲ ਸੰਬੰਧਿਤ ਕਿਰਤੀ ਹਨ ਅਤੇ 80 ਫ਼ੀਸਦੀ ਔਰਤਾਂ ਹਨ। ਪੰਜਾਬ ਅੰਦਰ ਥਾਂ-ਥਾਂ ਤੇ ਕਿਰਤੀ ਮਨਰੇਗਾ ਕਾਨੂੰਨ ਦੀ ਬਹਾਲੀ ਦੀ ਮੰਗ ਕਰ ਰਹੇ ਹਨ। ਇਸ ਲਈ ਮੋਦੀ ਜੀ ਅੱਜ ਦੇ ਪਵਿੱਤਰ ਦਿਹਾੜੇ ’ਤੇ ਕਿਰਤੀਆਂ ਦੀ ਮੰਗ ਪੂਰੀ ਕਰੇ। ਤਾਂ ਕਿ ਇਹ ਸਾਬਤ ਹੋਵੇ ਕਿ ਮੋਦੀ ਮਨੂ ਸਮ੍ਰਿਤੀ ਨਹੀਂ ਕਿਰਤੀ ਲੋਕਾਂ ਦਾ ਭਲਾ ਚਾਹੁੰਦੇ ਹਨ। ਇਸ ਮੌਕੇ ਸਾਥੀ ਕਰਨੈਲ ਸਿੰਘ ਭੱਲਾ ਅਤੇ ਚਰਨਜੀਤ ਸਿੰਘ ਮਾਜਰਾ ਵੀ ਹਾਜ਼ਰ ਸਨ।