ਨਸ਼ਾ ਕਰਦਿਆਂ 2 ਵਿਅਕਤੀਆੰ ਨੂੰ ਕੀਤਾ ਕਾਬੂ
ਨਸ਼ਾ ਕਰਦਿਆਂ 2 ਵਿਅਕਤੀਆੰ ਨੂੰ ਕੀਤਾ ਕਾਬੂ
Publish Date: Fri, 06 Mar 2026 06:57 PM (IST)
Updated Date: Sat, 07 Mar 2026 04:12 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ 2 ਵਿਅਕਤੀਆਂ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਥਾਣਾ ਬਹਿਰਾਮ ਦੇ ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਬਾ-ਸਵਾਰੀ ਸਰਕਾਰੀ ਗੱਡੀ ਗਸ਼ਤ ਸਬੰਧੀ ਬਹਿਰਾਮ ਤੋ ਪਿੰਡ ਤਲਵੰਡੀ ਜੱਟਾ ਵੱਲ ਨੂੰ ਜਾ ਰਹੀ ਸੀ, ਜਦੋਂ ਪੁਲਿਸ ਪਾਰਟੀ ਦੀ ਗੱਡੀ ਬਿਜਲੀ ਘਰ ਬਹਿਰਾਮ ਤੋ ਥੋੜ੍ਹਾ ਅੱਗੇ ਪੁੱਜੀ ਤਾਂ ਸੜਕ ਦੇ ਲਹਿੰਦੇ ਪਾਸੇ ਖਾਲੀ ਪਲਾਟਾਂ ’ਚ ਬੈਠੇ ਇਕ ਨੌਜਵਾਨ ਨੂੰ ਕਾਬੂ ਕੀਤਾ, ਜਿਸ ਨੇ ਆਪਣਾ ਨਾਂ ਜਸਵਿੰਦਰ ਕੁਮਾਰ ਉਰਫ ਸੋਨੂੰ ਪੁੱਤਰ ਹਰਭਜਨ ਰਾਮ ਵਾਸੀ ਚੱਕ ਰਾਮੂ ਦੱਸਿਆ ਤੇ ਕਾਬੂ ਕੀਤੇ ਨੌਜਵਾਨ ਦੇ ਕਬਜ਼ੇ ’ਚੋਂ ਸੜੀ ਹੋਈ ਸਿਲਵਰ ਪੰਨੀ ਤੇ ਇਕ ਲਾਈਟਰ ਅਤੇ 10 ਰੁਪਏ ਦਾ ਨੋਟ ਪਾਈਪਨੁਮਾ ਬਰਾਮਦ ਹੋਣ ’ਤੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਦੂਸਰੇ ਮਾਮਲੇ ’ਚ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਏਐੱਸਆਈ ਭੂਸ਼ਣ ਲਾਲ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਦੌਰਾਨ ਮੇਨ ਚੌਕ ਬਲਾਚੌਰ ਤੋਂ ਹੁੰਦੇ ਹੋਏ ਕੰਗਣਾ ਪੁਲ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਨੇੜੇ ਸ਼ਨੀ ਦੇਵ ਮੰਦਿਰ ਵਾਲੇ ਰਸਤੇ ਕੋਲ ਪਹੁੰਚੀ ਤਾਂ ਇੱਕ ਵਿਅਕਤੀ ਸ਼ਨੀ ਦੇਵ ਮੰਦਿਰ ਦੇ ਕੱਚੇ ਰਸਤੇ ’ਤੇ ਬੈਠਾ ਦਿਖਾਈ ਦਿੱਤਾ, ਜਿਸ ’ਤੇ ਸ਼ੱਕ ਹੋਣ ’ਤੇ ਏਐੱਸਆਈ ਭੂਸ਼ਣ ਲਾਲ ਨੇ ਗੱਡੀ ਰੁਕਵਾ ਕੇ ਉਸ ਕੋਲ ਜਾ ਕੇ ਦੇਖਿਆ, ਜਿਸ ਕੋਲ ਲਾਈਟਰ, 20 ਰੁਪਏ ਦਾ ਪਾਈਪਨੁਮਾ ਨੋਟ, ਨਾਲ ਪੰਨੀ ਤੇ ਕੋਈ ਨਸ਼ੀਲੀ ਚੀਜ਼ ਰੱਖ ਕੇ ਸੇਵਨ ਕਰ ਰਿਹਾ ਸੀ, ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਨਾਂ-ਪਤਾ ਪੁੱਛਿਆ, ਜਿਸ ਨੇ ਆਪਣਾ ਨਾਂ ਹਿਮਾਂਸ਼ੂ ਗਹੀਰ ਪੁੱਤਰ ਸੋਮਨਾਥ ਗਹੀਰ ਵਾਸੀ ਵਾਰਡ ਨੰ. 9 ਬਲਾਚੌਰ ਥਾਣਾ ਸਿਟੀ ਬਲਾਚੌਰ ਦੱਸਿਆ। ਉਸ ਦੇ ਕਬਜ਼ੇ ’ਚੋਂ ਲਾਈਟਰ, 10 ਰੁਪਏ ਦਾ ਪਾਈਪਨੁਮਾ ਨੋਟ ਤੇ ਪੰਨੀ ਬਰਾਮਦ ਕੀਤਾ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।