ਨਵੇਂ ਸਾਲ ਦੇ ਪਹਿਲੇ ਦਿਨ 18 ਮਿਲੀਮੀਟਰ ਮੀਂਹ ਕਾਰਨ ਲੋਕਾਂ 'ਚ ਖੁਸ਼ੀ
ਨਵੇਂ ਸਾਲ ਦੇ ਪਹਿਲੇ ਦਿਨ 18 ਮਿਲੀਮੀਟਰ ਮੀਂਹ ਕਾਰਨ ਲੋਕਾਂ 'ਚ ਖੁਸ਼ੀ ਦੀ ਲਹਿਰ
Publish Date: Thu, 01 Jan 2026 07:00 PM (IST)
Updated Date: Fri, 02 Jan 2026 04:11 AM (IST)

01ਐਨਐਸਆਰ12ਪੀ ਨਵਾਂਸ਼ਹਿਰ ਚ ਨਵੇਂ ਸਾਲ ਦੇ ਪਹਿਲੇ ਦਿਨ ਮੀਂਹ ਦੌਰਾਨ ਲਾਈਟਾਂ ਜਗ੍ਹਾ ਕੇ ਲੰਘਦੀ ਕਾਰ। ਪੰਜਾਬੀ ਜਾਗਰਣ 01ਐਨਐਸਆਰ13ਪੀ ਨਵਾਂਸ਼ਹਿਰ ਚ ਨਵੇਂ ਸਾਲ ਤੇ ਚੰਡੀਗੜ੍ਹ ਰੋਡ ਤੇ ਪੈਂਦੇ ਮੀਂਹ ਚ ਲਾਈਟਾਂ ਜਗ੍ਹਾ ਕੇ ਸਫਰ ਕਰਦੇ ਵਾਹਨ ਚਾਲਕ। ਪੰਜਾਬੀ ਜਾਗਰਣ 01ਐਨਐਸਆਰ14ਪੀ ਨਵਾਂਸ਼ਹਿਰ ਚ ਨਵੇਂ ਸਾਲ ਦੀ ਆਮਦ ਤੇ ਮੀਂਹ ਚ ਸ਼ਾਪਿੰਗ ਕਰਨ ਪੁੱਜੇ ਲੋਕ। ਪੰਜਾਬੀ ਜਾਗਰਣ 01ਐਨਐਸਆਰ15ਪੀ ਮੁਕੰਦਪੁਰ ਰੋਡ ਤੇ ਪਈ ਧੁੰਦ। ਪੰਜਾਬੀ ਜਾਗਰਣ * ਧੁੰਦ ਤੇ ਸੁਕੀ ਠੰਢ ਤੋਂ ਪਰੇਸ਼ਾਨ ਬਜ਼ੁਰਗਾਂ ਤੇ ਬੱਚਿਆਂ ਨੂੰ ਮਿਲੇਗੀ ਰਾਹਤ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਮੌਸਮ ਵਿਭਾਗ ਵੱਲੋਂ 31 ਦਸੰਬਰ ਨੂੰ ਸ਼ਾਮ 6 ਵਜੇ ਤੋਂ ਬਾਅਦ ਮੀਂਹ ਪੈਣ ਦੀ ਕੀਤੀ ਭਵਿੱਖ ਵਾਣੀ ਤੋਂ ਬਾਅਦ ਅੱਜ ਤੜਕਸਾਰ ਪਏ 18 ਮਿਲੀਮੀਟਰ ਦੇ ਕਰੀਬ ਮੀਂਹ ਨੇ ਆਮ ਲੋਕਾਂ ਦੇ ਨਾਲ ਨਾਲ ਬਜ਼ੁਰਗਾਂ, ਬੱਚਿਆਂ ਅਤੇ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਸੁੱਕੀ ਠੰਢ ਅਤੇ ਖੰਘ ਸਮੇਤ ਹੋਰਨਾਂ ਬਿਮਾਰੀਆਂ ਕਾਰਨ ਹਸਪਤਾਲਾਂ ਵਿਚ ਦਾਖਲ ਜਾਂ ਦਾਖਲ ਹੋਣ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਰਾਹਤ ਮਿਲਣ ਦੇ ਆਸਾਰ ਬਣੇ ਹੋਏ ਹਨ। ਉਧਰ ਸ਼ਹਿਰ ਵਿਚ ਨਵੇਂ ਸਾਲ ਦੇ ਪਹਿਲੇ ਦਿਨ ਪਏ ਮੀਂਹ ਕਾਰਨ ਰੇਹੜੀਆਂ ਅਤੇ ਫੜੀ ਵਾਲਿਆਂ ਦੀਆਂ ਪਰੇਸ਼ਾਨੀਆਂ ਵੱਧੀਆਂ ਰਹੀਆਂ। ਮੀਂਹ ਕਾਰਨ ਖਸਤਾਹਾਲ ਅਤੇ ਟੁਟੀਆਂ ਸੜਕਾਂ ਵਿਚ ਖੜੇ ਮੀਂਹ ਦੇ ਪਾਣੀ ਕਾਰਨ ਅੱਜ ਕਈ ਰੇਹੜੀ ਤੇ ਫੜੀ ਵਾਲੇ ਪਰੇਸ਼ਾਨੀ ਵਿਚ ਦਿੱਸੇ। ਉਧਰ ਮੌਸਮ ਵਿਭਾਗ ਵੱਲੋਂ ਦਿੱਤੀ ਮੀਂਹ ਦੀ ਚੇਤਾਵਨੀ ਕਾਰਨ ਦੁਕਾਨਦਾਰਾਂ, ਰੇਹੜੀ ਫੜੀ ਵਾਲਿਆਂ ਦੀ ਪਰੇਸ਼ਾਨੀ ਵੱਧੀ ਰਹੀ। ਉਧਰ ਮੀਂਹ ਕਾਰਨ ਸਵੇਰੇ ਸਬਜੀ ਮੰਡੀ ਵਿਚ ਸਬਜੀਆਂ ਵੇਚਣ ਲਈ ਆਉਣ ਵਾਲੇ ਕਿਸਾਨਾਂ ਦੀ ਆਮਦ ਘੱਟਣ ਦੇ ਨਾਲ ਨਾਲ ਖਰੀਦਦਾਰਾਂ ਦੀ ਆਮਦ ਵੀ ਘੱਟਣ ਕਾਰਨ ਸਬਜੀ ਦੀ ਆਮਦ ਘੱਟੀ ਰਹੀ। ਜਿਸ ਕਾਰਨ ਸਬਜੀਆਂ ਦੇ ਰੇਟ ਤੇਜ ਰਹੇ। ----------------- ਮੀਂਹ ਕਾਰਨ ਕਿਸਾਨ ਹੋਏ ਖੁਸ਼ ਕਿਸਾਨ ਸੋਹਣ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ, ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਜੀਆਂ ਫਸਲਾਂ ਜਿਵੇਂ ਮਟਰ, ਕਣਕ, ਕਮਾਦ, ਹਰੇ ਚਾਰੇ, ਸਬਜੀਆਂ, ਸਾਗ, ਪਾਲਕ ਆਦਿ ਲਈ ਬਾਰਿਸ਼ ਦੀ ਲੋੜ ਸੀ ਪਰ ਪਹਾੜੀ ਇਲਾਕਿਆਂ ਵਿਚ ਪੈ ਰਹੀ ਬਰਫਬਾਰੀ ਅਤੇ ਪੈ ਰਹੀ ਧੁੰਦ, ਵੱਧੀ ਠੰਢ ਕਾਰਨ ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਕਿਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਣ ਮੀਂਹ ਜਿਥੇ ਫਸਲਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਉਥੇ ਇਸ ਨਾਲ ਫਸਲਾਂ ਦੀ ਪੈਦਾਵਾਰ ਵੀ ਵਧੇਗੀ। ਉਨ੍ਹਾਂ ਕਿਹਾ ਕਿ ਬਿਜਲੀ ਦੀ ਖਪਤ ਵੱਧਣ ਅਤੇ ਸਰਕਾਰ ਅਤੇ ਪਾਵਰਕਾਮ ਵੱਲੋਂ ਫਸਲਾਂ ਲਈ ਮੋਟਰਾਂ ਨੂੰ ਬਿਜਲੀ ਸਪਲਾਈ ਦੇਣ ਵਿਚ ਦਿੱਕਤ ਆ ਰਹੀ ਸੀ। ਹੁਣ ਮੀਂਹ ਕਾਰਨ ਪਾਣੀ ਦੀ ਕਿੱਲਤ ਘੱਟੇਗੀ। ਜਿਸ ਕਾਰਨ ਕਿਸਾਨਾਂ ਨੂੰ ਮੋਟਰਾਂ ਘੱਟ ਚਲਾਉਣੀ ਪਵੇਗੀ। ਕਿਸਾਨਾਂ ਨੇ ਇੰਦਰ ਦੇਵਤਾ ਵੱਲੋਂ ਮੀਂਹ ਦਾ ਤੋਹਫਾ ਦੇਣ ਤੇ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ। ------------------- ਖਸਤਾ ਹਾਲ ਸੜਕਾਂ ਚ ਖੜ੍ਹੇ ਪਾਣੀ ਨੇ ਵਧਾਈ ਪਰੇਸ਼ਾਨੀ ਉਧਰ ਮੀਂਹ ਕਾਰਨ ਨਵਾਂਸ਼ਹਿਰ ਦੇ ਕੋਠੀ ਰੋਡ, ਗੀਤਾ ਭਵਨ ਰੋਡ, ਤਾਰਾ ਆਇਸ ਫੈਕਟਰੀ ਰੋਡ, ਆਰੀਆ ਸਮਾਜ ਰੋਡ, ਕੁਲਾਮ ਰੋਡ, ਸਲੋਹ ਰੋਡ, ਰੇਲਵੇ ਰੋਡ ਸਮੇਤ ਹੋਰਨਾਂ ਇਲਾਕਿਆਂ ਦੀਆਂ ਖਸਤਾਹਾਲ ਸੜਕਾਂ ਵਿਚ ਪਾਣੀ ਭਰਨ ਕਾਰਨ ਉਕਤ ਮਾਰਗ ਤੋਂ ਲੰਘਣ ਵਾਲੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ ਅਤੇ ਸਰਕਾਰ ਤੋਂ ਇਲਾਕੇ ਦੀਆਂ ਖਸਤਾਹਾਲ ਸੜਕਾਂ ਦੀ ਰਿਪੇਅਰ ਅਤੇ ਮੁਰੰਮਤ ਦਾ ਕੰਮ ਜੰਗੀ ਪੱਧਰ ਤੇ ਕਰਵਾਉਣ ਦੀ ਪੁਰਜੋਰ ਮੰਗ ਵੀ ਕੀਤੀ। ---------------- ਮੀਂਹ ਕਾਰਨ ਸੁੱਕੀ ਠੰਢ ਤੇ ਖੰਘ ਤੋਂ ਪਰੇਸ਼ਾਨ ਲੋਕਾਂ ਨੂੰ ਮਿਲੇਗੀ ਰਾਹਤ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਇਲਾਕੇ ਵਿਚ ਪਿਛਲੇ ਦਿਨਾਂ ਤੋਂ ਪੈ ਰਹੀ ਸੁੱਕੀ ਠੰਢ ਤੋਂ ਬਾਅਦ ਅੱਜ ਨਵੇਂ ਸਾਲ ਚ ਪਏ ਮੀਂਹ ਕਾਰਨ ਇਲਾਕੇ ਦੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੁਲਤਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।