12ਵਾਂ ਅੱਖਾਂ ਤੇ ਜਨਰਲ ਮੈਡੀਕਲ ਕੈਂਪ ਲਾਇਆ
12ਵਾਂ ਅੱਖਾਂ ਤੇ ਜਨਰਲ ਮੈਡੀਕਲ ਕੈਂਪ ਲਗਾਇਆ
Publish Date: Tue, 03 Mar 2026 05:03 PM (IST)
Updated Date: Wed, 04 Mar 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਮਾਜ ਸੇਵਕ ਤੇ ਪ੍ਰਵਾਸੀ ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਵੱਲੋਂ ਆਪਣੀ ਦਾਦੀ ਸਵ: ਬਲਵੰਤ ਕੌਰ ਵੜੈਚ ਅਤੇ ਮਾਤਾ ਸਵ: ਨਛੱਤਰ ਕੌਰ ਵੜੈਚ ਦੀ ਯਾਦ ਵਿਚ ਡਾ. ਅੰਬੇਦਕਰ ਚੇਤਨਾ ਸੁਸਾਇਟੀ ਬੰਗਾ ਅਤੇ ਬਾਬਾ ਜਵਾਹਰ ਸਿੰਘ ਸੇਵਾ ਸੁਸਾਇਟੀ ਖਟਕੜ ਖੁਰਦ ਦੇ ਸਹਿਯੋਗ ਨਾਲ ਅੱਖਾਂ ਦਾ 12ਵਾਂ ਅਪ੍ਰੇਸ਼ਨ ਕੈਂਪ ਅਤੇ ਜਨਰਲ ਮੈਡੀਕਲ ਕੈਂਪ ਲਗਾਇਆ। ਜਿਸ ਦਾ ਉਦਘਾਟਨ ਐਨਆਰਆਈ ਤੇ ਸਮਾਜ ਸੇਵਕ ਸੁਰਜੀਤ ਸਿੰਘ ਰੱਕੜ ਨੇ ਕੀਤਾ। ਸੁਰਜੀਤ ਸਿੰਘ ਰੱਕੜ ਨੇ ਕਿਹਾ ਕਿ ਰੇਸ਼ਮ ਸਿੰਘ ਨੇ ਗੁਰੂਆਂ ਦੇ ਫਲਸਫੇ ਨੂੰ ਆਪਣੇ ਮਨ ਚ ਵਸਾਇਆ ਹੋਇਆ ਹੈ ਤੇ ਉਹ ਦਸਵੰਧ ਨਾਲ ਮਨੁੱਖਤਾ ਦੀ ਸੇਵਾ ਦਾ ਬਹੁਤ ਵੱਡਾ ਕਾਰਜ ਕਰ ਰਿਹਾ ਹੈ। ਡਾ. ਬਖਸ਼ੀਸ਼ ਸਿੰਘ ਅਤੇ ਡਾ. ਕਸ਼ਮੀਰ ਸਿੰਘ ਨੇ ਆਪਣੇ ਸਾਂਝੇ ਬਿਆਨ ਵਿਚ ਕਿਹਾ ਕਿ ਰੇਸ਼ਮ ਸਿੰਘ ਰੇਸ਼ਮ ਸਹੀ ਰੂਪ ਵਿਚ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਗਾਇਕ ਰੇਸ਼ਮ ਸਿੰਘ ਨੇ ਕਿਹਾ ਕਿ ਲੋਕ ਸੇਵਾ ਦੇ ਕੰਮ ਕਰਕੇ ਮਨ ਨੂੰ ਸਕੂਨ ਮਿਲਦਾ ਹੈ ਅਤੇ ਉਹ ਇਸ ਤਰ੍ਹਾਂ ਦੇ ਸੇਵਾ ਦੇ ਕੰਮ ਕਰਦੇ ਰਹਿਣਗੇ।।ਅੱਖਾਂ ਦੇ ਕੈਂਪ ਵਿਚ 328 ਮਰੀਜ਼ਾਂ ਨੇ ਚੈਕਅੱਪ ਕਰਵਾਇਆ। ਜਿਨ੍ਹਾਂ ਵਿਚੋਂ 61 ਚੁਣੇ ਮਰੀਜ਼ਾਂ ਦਾ ਅਪ੍ਰੇਸ਼ਨ ਦੁੱਗਲ ਆਈ ਹਸਪਤਾਲ ਜਲੰਧਰ ਵਿਚ ਕੀਤਾ ਜਾਵੇਗਾ। ਜਨਰਲ ਮੈਡੀਕਲ ਕੈਂਪ ਵਿਚ ਡਾ. ਕਸ਼ਮੀਰ ਚੰਦ, ਡਾ. ਨਵਨੀਤ ਸਹਿਗਲ, ਡਾ. ਸੁਖਵਿੰਦਰ ਸਿੰਘ ਹੀਰਾ, ਡਾ. ਅਮਰੀਕ ਸਿੰਘ, ਡਾ. ਮਨੋਹਰ ਲਾਲ, ਡਾ. ਬਖਸ਼ੀਸ਼ ਸਿੰਘ ਨੇ ਆਪਣੀਆਂ ਸੇਵਾਵਾਂ ਦਿੱਤੀਆ। ਡਾ. ਸੁਸ਼ੀਲ ਨੇ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਮੁਫ਼ਤ ਦਵਾਈਆਂ ਦਿੱਤੀਆਂ। ਕੈਂਪ ਦੌਰਾਨ 232 ਮਰੀਜ਼ਾਂ ਨੂੰ ਐਨਕਾਂ ਵੰਡੀਆਂ ਗਈਆਂ। ਡਾ. ਵੇਦ ਪ੍ਰਕਾਸ਼ ਪ੍ਰਧਾਨ ਡਾ. ਅੰਬੇਦਕਰ ਚੇਤਨਾ ਸੁਸਾਇਟੀ ਬੰਗਾ ਨੇ ਸਾਰਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਕੈਂਪ ਦੌਰਾਨ ਲੰਗਰ ਦਾ ਪ੍ਰਬੰਧ ਸੀ। ਇਸ ਮੌਕੇ ਸਰਪੰਚ ਕਮਲਜੀਤ ਮੋਨੂੰ, ਰਵੀ, ਲੈਕ. ਸ਼ੰਕਰ ਦਾਸ, ਲੈਕ. ਸੁਭਾਸ਼, ਲੈਕ. ਬਲਿਹਾਰ ਚੰਦ, ਮਾ. ਰਾਮ ਲਾਲ ਗੁਣਾਚੌਰ, ਮੈਨੇਜਰ ਸੁਰਿੰਦਰ ਮੋਹਨ, ਹਰਜਿੰਦਰ ਸਿੰਘ, ਦਿਦਾਰ ਸਿੰਘ, ਸੁਰਿੰਦਰ ਪਾਲ ਸਿੰਘ ਯੂਐੱਸਏ, ਸਤਨਾਮ ਵੜੈਚ, ਲੈਕ. ਕੁਲਵਿੰਦਰ, ਹਰਬਲਾਸ ਬੰਗਾ, ਲੈਕ. ਸੁਭਾਸ਼ ਸੱਲਵੀ, ਅਮਰੀਕ ਸਿੰਘ ਬਿੰਦਰਾ ਕੈਨੇਡਾ, ਗੁਰਦਾਵਰ ਸਿੰਘ ਕੈਨੇਡਾ, ਬਲਵੀਰ ਕੌਰ ਵੜੈਚ, ਲੈਕ. ਮਨਜੀਤ ਕੌਰ, ਸੁਰਿੰਦਰ ਸਿੰਘ ਡੀਪੀਈ, ਲਖਬੀਰ ਸਿੰਘ ਕਾਹਮਾ, ਪੰਜਾਬ ਸਿੰਘ, ਰਾਮ ਲੁਭਾਇਆ ਸਾਬਕਾ ਸਰਪੰਚ, ਮਦਨ ਗੋਪਾਲ ਮੰਤਰੀ, ਗੁਰਨਾਮ ਵੜੈਚ, ਜਸਵਿੰਦਰ ਜੱਸੀ, ਗਾਇਕ ਸਤਵੀਰ ਸੱਤੀ ਤੇ ਹੋਰ ਹਾਜ਼ਰ ਸਨ।