ਸੇਵਾਮੁਕਤੀ ’ਤੇ 11 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਸਨਮਾਨਿਤ
ਸੇਵਾਮੁਕਤੀ ਤੇ 11 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਸਨਮਾਨਿਤ-ਡੀਐੱਸਪੀ
Publish Date: Thu, 01 Jan 2026 07:12 PM (IST)
Updated Date: Fri, 02 Jan 2026 04:11 AM (IST)
01ਐਨਐਸਆਰ25ਪੀ ਨਵਾਂਸ਼ਹਿਰ ਚ ਡੀਐੱਸਪੀ ਰਾਜ ਕੁਮਾਰ ਪੁਲਿਸ ਵਿਭਾਗ ਚੋਂ ਸੇਵਾਮੁਕਤ ਹੋਏ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਸੇਵਾਮੁਕਤੀ ਤੇ ਸਨਮਾਨਿਤ ਕਰਦੇ ਹੋਏ। ਪੰਜਾਬੀ ਜਾਗਰਣ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ ਨਵਾਂਸ਼ਹਿਰ : ਡੀਐੱਸਪੀ ਰਾਜ ਕੁਮਾਰ ਨੇ ਦੱਸਿਆ ਕਿ ਐੱਸਐੱਸਪੀ ਤੁਸ਼ਾਰ ਗੁਪਤਾ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਅਫ਼ਸਰਾਂ ਤੇ ਕਰਮਚਾਰੀਆਂ ਨੂੰ ਸੇਵਾਮੁਕਤੀ ’ਤੇ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ’ਚ ਸਮੂਹ ਅਫ਼ਸਰਾਂ ਵੱਲੋਂ ਸੇਵਾਮੁਕਤ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ ਗਈ। ਡੀਐੱਸਪੀ ਰਾਜ ਕੁਮਾਰ ਨੇ ਦੱਸਿਆ ਕਿ ਇਸ ਸਮਾਗਮ ਵਿਚ 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਸੀਨੀਅਰ ਸਿਪਾਹੀ ਗੁਰਮੀਤ ਸਿੰਘ, ਸਹਾਇਕ ਥਾਣੇਦਾਰ ਬਲਵਿੰਦਰ ਸਿੰਘ, ਸਹਾਇਕ ਥਾਣੇਦਾਰ ਚਮਨ ਲਾਲ, ਸਹਾਇਕ ਥਾਣੇਦਾਰ ਬਲਵਿੰਦਰ ਪਾਲ, ਸਹਾਇਕ ਥਾਣੇਦਾਰ ਸੋਮਨਾਥ, ਸਹਾਇਕ ਥਾਣੇਦਾਰ ਹਰਬੰਸ ਸਿੰਘ ਨੂੰ ਸੇਵਾਮੁਕਤੀ ਦਿਤੀ ਗਈ ਹੈ। ਜਦਕਿ ਵਲੰਟਰੀ ਤੌਰ ’ਤੇ ਸਹਾਇਕ ਥਾਣੇਦਾਰ ਬਾਲ ਕ੍ਰਿਸ਼ਨ, ਸਹਾਇਕ ਥਾਣੇਦਾਰ ਜਸਵਿੰਦਰ ਸਿੰਘ, ਸਹਾਇਕ ਥਾਣੇਦਾਰ ਕਮਲ ਸਿੰਘ, ਸਹਾਇਕ ਥਾਣੇਦਾਰ ਰਾਜ ਕੁਮਾਰ ਨੇ ਸੇਵਾਮੁਕਤੀ ਲਈ ਹੈ। ਡੀਐੱਸਪੀ ਨੇ ਸਾਰੇ ਰਿਟਾਇਰਡ ਮੁਲਾਜ਼ਮਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਸਿਹਤਮੰਦ ਜੀਵਨ ਦੀ ਮੰਗਲ ਕਾਮਨਾ ਵੀ ਕੀਤੀ।