ਮੁਫ਼ਤ ਮੈਡੀਕਲ ਕੈਂਪ 'ਚ 107 ਮਰੀਜ਼ਾਂ ਦੀ ਜਾਂਚ
ਮੁਫ਼ਤ ਮੈਡੀਕਲ ਕੈਂਪ 'ਚ 107 ਮਰੀਜਾਂ ਦੀ ਕੀਤੀ ਜਾਂਚ
Publish Date: Thu, 02 Apr 2026 05:19 PM (IST)
Updated Date: Fri, 03 Apr 2026 04:10 AM (IST)
ਪੰਜਾਬੀ ਜਾਗਰਣ ਟੀਮ, ਬੰਗਾ/ਬਹਿਰਾਮ ਕਰਨ ਹਸਪਤਾਲ ਬੰਗਾ ਵੱਲੋਂ ਦਰਬਾਰ ਗੁਲਾਮੀ ਸ਼ਾਹ ਮੰਢਾਲੀ ਵਿਖੇ ਮੁਫ਼ਤ ਮੈਡੀਕਲ ਕੈਂਪ ਲਾਇਆ। ਇਸ ਕੈਂਪ ਦਾ 107 ਮਰੀਜ਼ਾਂ ਨੇ ਲਾਭ ਹਾਸਲ ਕੀਤਾ। ਕਰਨ ਹਸਪਤਾਲ ਦੇ ਮਾਹਿਰ ਡਾ. ਬਖਸ਼ੀਸ਼ ਸਿੰਘ ਦੀ ਅਗਵਾਈ ਵਾਲੀ ਮੈਡੀਕਲ ਟੀਮ ਨੇ ਮਰੀਜ਼ਾਂ ਦੀ ਜਾਂਚ ਕਰਦਿਆਂ ਦਵਾਈਆਂ ਦਿੱਤੀਆਂ। ਇਹ ਕੈਂਪ ਸਾਈਂ ਉਮਰੇ ਸ਼ਾਹ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਸੀ। ਇਸ ਮੌਕੇ ਰੌਜ਼ੇ ਦੀ ਸਰਪ੍ਰਸਤ ਬੀਬੀ ਮਹਿੰਦਰ ਕੌਰ ਨੇ ਕਰਨ ਹਸਪਤਾਲ ਵੱਲੋਂ ਕੀਤੀ ਜਾ ਰਹੀ ਲੋਕਾਈ ਦੀ ਸੇਵਾ ਦੀ ਸ਼ਲਾਘਾ ਕੀਤੀ। ਕੈਂਪ ਦੇ ਪ੍ਰਬੰਧ ਹਿੱਤ ਵਾਰਡ 7 ਦੇ ਕੌਂਸਲਰ ਬੀਬੀ ਰਸ਼ਪਾਲ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਡਾ. ਬਖਸ਼ੀਸ਼ ਸਿੰਘ ਨੇ ਕਿਹਾ ਕਿ ਅਜੋਕੇ ਦੌਰ ਚ ਖੁਰਾਕਾਂ ਤੇ ਵਾਤਾਵਰਣ ’ਚ ਗੰਧਲਾਪਨ ਆ ਜਾਣ ਕਾਰਨ ਸਿਹਤ ਦੀ ਸੁਰੱਖਿਆਂ ਪੱਖੋਂ ਵੱਡੀਆਂ ਚੁਣੌਤੀਆਂ ਆਈਆਂ ਹਨ, ਜਿਨ੍ਹਾਂ ਤੋਂ ਬਚਾਓ ਲਈ ਸਮੇਂ ਸਮੇਂ ਸਰੀਰਕ ਜਾਂਚ ਨੂੰ ਪਹਿਲ ਦੇਣੀ ਚਾਹੀਦੀ ਹੈ ਤੇ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ।