ਜ਼ਿਲ੍ਹਾ ਪਰਿਸ਼ਦ ਮੈਂਬਰ ਦੇ ਪਤੀ ਤੇ ਸਾਬਕਾ ਸਰਪੰਚ ’ਤੇ ਹਮਲਾ, ਗੱਡੀ ’ਤੇ ਚੱਲੀ ਗੋਲੀ
ਜ਼ਿਲ੍ਹਾ ਪਰਿਸ਼ਦ ਮੈਂਬਰ ਦੇ ਪਤੀ ਤੇ ਸਾਬਕਾ ਸਰਪੰਚ ਮਿੰਕੂ ਕੁੰਡਲ ’ਤੇ ਹਮਲਾ ਗੱਡੀ ਤੇ ਚੱਲੀ ਗੋਲੀ
Publish Date: Sat, 28 Feb 2026 07:14 PM (IST)
Updated Date: Sat, 28 Feb 2026 07:16 PM (IST)
ਬੱਬੂ/ਜਟਾਣਾ. ਪੰਜਾਬੀ ਜਾਗਰਣ, ਮਲੋਟ : ਤਹਿਸੀਲ ਮਲੋਟ ਥਾਣਾ ਕਬਰਵਾਲਾ ਅਧੀਨ ਪੈਂਦੇ ਪਿੰਡ ਰੱਤਾ ਟਿੱਬਾ ’ਚ ਬੀਤੀ ਰਾਤ ਆਪਣੀ ਰਿਸ਼ਤੇਦਾਰੀ ’ਚ ਵਿਆਹ ਸਮਾਗਮ ਤੇ ਆਏ ਪਿੰਡ ਕੁੰਡਲ ਦੇ ਜ਼ਿਲ੍ਹਾ ਪਰਿਸ਼ਦ ਮੈਂਬਰ ਦੇ ਪਤੀ ਤੇ ਸਾਬਕਾ ਸਰਪੰਚ ਜਗਮਨਦੀਪ ਸਿੰਘ ਮਿੰਕੂ ਦੀ ਗੱਡੀ ’ਤੇ ਕਿਸੇ ਅਣਪਛਤੇ ਵੱਲੋਂ ਗੋਲੀ ਚਲਾਈ ਗਈ। ਇਸ ਹਮਲੇ ਦੌਰਾਨ ਜਗਮਨਦੀਪ ਸਿੰਘ ਦਾ ਬਚਾਅ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਗੱਡੀ ’ਤੇ ਗੋਲੀ ਚਲਾਈ ਗਈ ਸੀ ਉਹ ਗੱਡੀ ਬੁਲਟ ਪਰੂਫ ਹੋਣ ਕਾਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਓਧਰ ਇਸ ਸਬੰਧੀ ਥਾਣਾ ਕਬਰਵਾਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਪੁਲਿਸ ਅਧਿਕਾਰੀ ਵੇਦ ਪ੍ਰਕਾਸ਼ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਕਤ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਜਗਮਨਦੀਪ ਸਿੰਘ ਮਿੰਕੂ ’ਤੇ ਹਮਲਾ ਕੀਤਾ ਗਿਆ ਸੀ ਤੇ ਇਸ ਸਬੰਧੀ ਥਾਣਾ ਬਹਾਵਵਾਲਾ ’ਚ ਮਾਮਲਾ ਵੀ ਦਰਜ ਕੀਤਾ ਗਿਆ ਹੈ।