ਵਾਈਐੱਸ ਸਕੂਲ ਥਾਂਦੇਵਾਲਾ ਦਾ ਨਤੀਜਾ ਸ਼ਾਨਦਾਰ
ਵਾਈਐਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਥਾਂਦੇਵਾਲਾ ਦਾ ਨਤੀਜਾ ਸ਼ਾਨਦਾਰ
Publish Date: Wed, 15 Apr 2026 04:33 PM (IST)
Updated Date: Wed, 15 Apr 2026 04:36 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ਚ ਵਾਈਐਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਥਾਂਦੇਵਾਲਾ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕਰ ਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਪ੍ਰਿੰਸੀਪਲ ਬੀਰਪਾਲ ਕੌਰ ਨੇ ਦੱਸਿਆ ਕਿ ਐਸ਼ਵੀਰ ਸਿੰਘ ਸਪੁੱਤਰ ਸੁਖਮੰਦਰ ਸਿੰਘ ਨੇ 575/600 (95.8 ਫੀਸਦੀ) ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਪ੍ਰਭਜੋਤ ਕੌਰ ਸਪੁੱਤਰੀ ਪ੍ਰੀਤਪਾਲ ਸਿੰਘ ਨੇ 573/600 (95.6 ਫੀਸਦੀ) ਅੰਕ ਪ੍ਰਾਪਤ ਕਰ ਕੇ ਸਕੂਲ ਚ ਦੂਜਾ ਸਥਾਨ ਤੇ ਰੇਚਲਪ੍ਰੀਤ ਕੌਰ ਸਪੁੱਤਰੀ ਬਲਵਿੰਦਰ ਸਿੰਘ ਨੇ 570/600 (95 ਫੀਸਦੀ) ਅੰਕ ਪ੍ਰਾਪਤ ਕਰ ਕੇ ਸਕੂਲ ਚ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਬਾਕੀ ਸਾਰੇ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ। ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾ. ਦਲਜੀਤ ਸਿੰਘ, ਚੇਅਰਮੈਨ ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਸਫਲਤਾ ਦਾ ਸਿਹਰਾ ਮਿਹਨਤੀ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਤੇ ਸਮੂਹ ਸਟਾਫ ਦੇ ਸਿਰ ਬੰਨ੍ਹਿਆ।