ਮੋਟਰਸਾਈਕਲ ਤੇ ਛੋਟਾ ਹਾਥੀ ਦੀ ਟੱਕਰ ’ਚ ਨੌਜਵਾਨ ਹਲਾਕ
ਮੋਟਰਸਾਇਕਲ ਤੇ ਛੋਟਾ ਹਾਥੀ ਦੀ ਟੱਕਰ ’ਚ ਨੌਜਵਾਨ ਦੀ ਮੌਤ
Publish Date: Tue, 10 Feb 2026 03:42 PM (IST)
Updated Date: Tue, 10 Feb 2026 03:44 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਬਠਿੰਡਾ ਰੋਡ ’ਤੇ ਮਹਿੰਦਰਾ ਏਜੰਸੀ ਨੇੜੇ ਇਕ ਮੋਟਰਸਾਇਕਲ ’ਚ ਛੋਟਾ ਹਾਥੀ ਵੱਜਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਦਰ ਮੁਕਤਸਰ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਫੂਲ ਚੰਦ ਪੁੱਤਰ ਬੰਸੀ ਲਾਲ ਵਾਸੀ ਸ਼ਹੀਦ ਭਗਤ ਸਿੰਘ ਨਗਰ ਗਲੀ ਨੰਬਰ 08 ਬਠਿੰਡਾ ਨੇ ਦੱਸਿਆ ਕਿ ਮਿਤੀ 07.02.2025 ਨੂੰ ਉਸਦਾ ਬੇਟਾ ਵਿਕਾਸ ਕੁਮਾਰ ਜੋ ਕਿ ਪੱਥਰ ਲਗਾਉਣ ਦਾ ਕੰਮ ਕਰਦਾ ਸੀ ਜੋ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਕੰਮ ਕਰਕੇ ਘਰ ਵਾਪਿਸ ਜਾ ਰਿਹਾ ਸੀ ਤਾਂ ਜਦ ਉਹ ਨੇੜੇ ਮਹਿੰਦਰਾ ਏਜੰਸੀ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਪੁੱਜਾ ਤਾਂ ਉਸਦੇ ਮੋਟਰਸਾਈਕਲ ’ਚ ਛੋਟਾ ਹਾਥੀ ਨੰਬਰੀ ਪੀਬੀ 03 ਬੀਕੇ 1739 ਜੋ ਕਿ ਤੇਜ ਰਫਤਾਰ ਤੇ ਅਣਹਹਿਲੀ ਨਾਲ ਲਿਆ ਕੇ ਮਾਰਿਆ ਜਿਸ ਨਾਲ ਸੱਟਾ ਵੱਜਣ ਕਰਕੇ ਉਸਦੇ ਬੇਟੇ ਵਿਕਾਸ ਦੀ ਮੌਤ ਹੋ ਗਈ। ਇਸਤੇ ਪੁਲਿਸ ਵੱਲੋਂ ਅਣਪਛਾਤੇ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।